← ਪਿਛੇ ਪਰਤੋ
ਮਾਸਟਰ ਮੁਹੰਮਦ ਸ਼ਫ਼ੀਕ ਇਸਲਾਮੀਆ ਸਕੂਲ ਬਿਜੋਕੀ ਖੁਰਦ ਦੇ ਪਿਤਾ ਦਾ ਦੇਹਾਂਤ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 2 ਅਪ੍ਰੈਲ 2023 - ਅੱਜ ਸ਼ਹਿਰ ਵਿਚ ਉਸ ਸਮੇਂ ਸੋਗ ਦੀ ਲਹਿਰ ਪੈਦਾ ਹੋ ਗਈ ਜਦੋਂ ਮਰਹੂਮ ਮੁਹੰਮਦ ਰਫ਼ੀਕ ਬਿਜਲੀ ਵਾਲਾ ਅਤੇ ਮਾਸਟਰ ਮੁਹੰਮਦ ਸ਼ਫ਼ੀਕ ਇਸਲਾਮੀਆ ਸੀਨੀਅਰ ਸਕੈਡਰੀ ਸਕੂਲ ਬਿਜੋਕੀ ਖੁਰਦ ਦੇ ਪਿਤਾ ਜੀ ਦਾ ਅੱਜ ਸਵੇਰੇ ਦਿਹਾਂਤ (ਇੰਤਕਾਲ) ਹੋ ਗਿਆ। ਜਿਨ੍ਹਾਂ ਨੂੰ ਅੱਜ ਬਾਅਦ ਨਮਾਜ਼ ਏ ਜੋਹਰ ਕਿਲਾ ਰਹਿਮਤਗੜ੍ਹ ਦੇ ਕਬਰਸਤਾਨ ਵਿਖੇ ਸਪੁਰਦ-ਏ-ਖਾਕ ਕਰ ਦਿੱਤਾ ਗਿਆ ਉਨ੍ਹਾਂ ਦੀ ਨਮਾਜ਼ੇ ਜਨਾਜ਼ਾ ਵਿਚ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਮ੍ਰਿਤਕ ਲਈ ਦੁਆ ਏ ਮਗਫਰਿਤ ਕੀਤੀ। ਮਰਹੂਮ ਹਾਜ਼ੀ ਮੁਹੰਮਦ ਸ਼ਰੀਫ਼ ਧਾਰਮਿਕ ਸ਼ਖਸ਼ੀਅਤ ਦੇ ਮਾਲਕ ਅਤੇ ਨੇਕ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸਨ। ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹਨਾਂ ਦੀ ਕੋਈ ਕੁਲਾਂ ਦੀ ਰਸਮ ਨਹੀਂ ਹੋਵੇਗੀ ਸਗੋਂ ਤਿੰਨ ਦਿਨ ਉਨ੍ਹਾਂ ਦੇ ਘਰ ਕਿਲਾ ਰਹਿਮਤਗੜ੍ਹ ਨਾਭਾ ਰੋਡ ਪੁਲਾਂ ਦੇ ਪਾਰ ਰਿਹਾਇਸ਼ ਵਿਖੇ ਕੀਤਾ ਜਾਵੇਗਾ।
Total Responses : 411