ਸਤਵੀਂ ਅਦਬ ਯਾਤਰਾ ਪਹੁੰਚੀ ਗੁਰਦਾਸਪੁਰ
ਰੋਹਿਤ ਗੁਪਤਾ
ਗੁਰਦਾਸਪੁਰ , 2 ਅਪ੍ਰੈਲ 2023 - ਸਤਵੀਂ ਅਦਬ ਯਾਤਰਾ ਅੱਜ ਗੁਰਦਾਸਪੁਰ ਦੇ ਮੰਨੇ ਪ੍ਰਮੰਨੇ ਸ਼ਾਇਰ, ਚਿੱਤਰਕਾਰ ਅਤੇ ਫੋਟੋਗ੍ਰਾਫਰ ਬੀਬਾ ਬਲਵੰਤ ਦੀ ਮੇਜ਼ਬਾਨੀ ਵਿੱਚ ਉਨ੍ਹਾਂ ਦੇ ਗ੍ਰਹਿ ਕਰਮ ਭੂਮੀ 108, ਗੁਰਦਾਸਪੁਰ ਵਿੱਚ ਪਹੁੰਚੀ । ਇਸ ਸਮਾਗਮ ਵਿੱਚ ਦਿੱਲੀ, ਜੰਮੂ ਕਸ਼ਮੀਰ ਤੋਂ ਇਲਾਵਾ ਪੰਜਾਬ ਭਰ ਤੋਂ ਸਾਹਿਤਕਾਰਾਂ ਨੇ ਸਿਰਕਤ ਕੀਤੀ । ਡਾ ਰਵਿੰਦਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੇ ਰੂਬਰੂ ਹੋਏ । ਪ੍ਰਧਾਨਗੀ ਮੰਡਲ ਵਿੱਚ ਡਾ ਰਵਿੰਦਰ, ਬੀਬਾ ਬਲਵੰਤ ਅਤੇ ਕੁਲਦੀਪ ਸਿੰਘ ਬੇਦੀ ਬਿਰਾਜਮਾਨ ਸਨ ।
ਸਮਾਗਮ ਦੌਰਾਨ ਸ਼ਾਇਰ ਡਾ. ਰਵਿੰਦਰ ਨੇ ਹਾਜਰੀਨ ਦੇ ਰੂਬਰੂ ਹੁੰਦਿਆਂ ਆਪਣੇ ਸਾਹਿਤਿਕ ਸਫਰ ਦਾ ਵਿਸਤਾਰ ਨਾਲ ਜਿਕਰ ਕੀਤਾ ਅਤੇ ਆਪਣੀਆਂ ਚੋਣਵੀਆਂ ਰਚਨਾਵਾਂ ਵੀ ਸੁਣਾਈਆਂ । ਕੁਲਦੀਪ ਸਿੰਘ ਬੇਦੀ, ਬੀਬਾ ਬਲਵੰਤ, ਅਵਤਾਰ ਸਿੰਘ ਸਿੱਧੂ, ਜੋਗਿੰਦਰ ਸਿੰਘ ਛੀਨਾ ਨੇ ਡਾਕਟਰ ਰਵਿੰਦਰ ਦੀਆਂ ਰਚਨਾਵਾਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ ।
ਰੂਬਰੂ ਸਮਾਗਮ ਤੋਂ ਬਾਅਦ ਕਵੀ ਦਰਬਾਰ ਦਾ ਦੌਰ ਚੱਲਿਆ ਜਿਸ ਵਿੱਚ ਸੁਭਾਸ਼ ਦੀਵਾਨਾ, ਸਨੇਹਇੰਦਰ ਮੀਲੂ, ਬਿਸ਼ਨ ਦਾਸ, ਪਾਲ ਗੁਰਦਾਸਪੁਰੀ, ਜਗਤਾਰ ਗਿੱਲ, ਸਰਬਜੀਤ ਸਿੰਘ ਸੰਧੂ, ਰਣਬੀਰ ਆਕਾਸ਼, ਆਮਿਆ ਕੁੰਵਰ, ਕਮਲਗੀਤ ਸਰਹਿੰਦ, ਨੀਲੂ ਹਾਂਸ, ਅਸ਼ੋਕ ਚਿੱਤਰਕਾਰ, ਡਾ ਦਲਬੀਰ ਸਿੰਘ, ਨਵਰੂਪ, ਸੁਭਾਸ਼ ਸੂਫੀ, ਕੇ.ਪੀ ਸਿੰਘ ਨੇ ਆਪਣੇ ਕਲਾਮ ਪੇਸ਼ ਕੀਤੇ ।
ਉਕਤ ਤੋਂ ਇਲਾਵਾ ਸਮਾਗਮ ਵਿੱਚ ਹੋਰਣਾਂ ਤੋਂ ਇਲਾਵਾ ਇਕਬਾਲ ਸਿੰਘ ਚਾਨਾ, ਮੁਖਤਿਆਰ ਗਿੱਲ, ਮੁਨੀਰ ਜੋਸ਼ੀ ,ਸਰਬਜੀਤ ਸਿੰਘ ਚਾਹਲ, ਅਸ਼ੋਕ ਸ਼ਰਮਾ, ਡਾ ਜਗਜੀਵਨ ਲਾਲ , ਪ੍ਰਸ਼ੋਤਮ ਲਾਲ, ਡਾ ਤੇਜਿੰਦਰ ਸਾਹੀ, ਜਾਗੀਰ ਸਿੰਘ, ਪ੍ਰਿਤਪਾਲ ਸਿੰਘ, ਅਜੇ ਸਰੰਗਲ, ਹਰਮੀਤ ਆਰਟਿਸਟ, ਰਿਤੂ ਵਾਸਦੇਵ, ਬ੍ਰਿਜ ਭੂਸ਼ਨ, ਕਰਣੈਲ ਸਿੰਘ, ਧਰਮ ਸਿੰਘ, ਰੂਪ ਲਾਲ,ਦਲਜੀਤ ਸਿੰਘ, ਕਰਮਜੀਤ ਸਿੰਘ, ਸੇਵਾ ਸਿੰਘ, ਡਾ ਜਤਿੰਦਰ ਕੁਮਾਰ, ਕੁਲਵੰਤ ਸਿੰਘ, ਤ੍ਰਿਪਤਾ ਕੇ. ਸਿੰਘ, ਹਸੀਜਾ, ਅੰਮ੍ਰਿਤ ਪਾਲ ਸਿੰਘ, ਜਸਪ੍ਰੀਤ ਸਿੰਘ, ਹਰਮੀਤ ਵਿਦਿਆਰਥੀ, ਰੇਸ਼ਮ ਸ਼ਰਮਾ ਅਤੇ ਹਰਜੀਤ ਸੰਧੂ ਆਦਿ ਵੀ ਮੌਜੂਦ ਸਨ ।ਜਿਕਰਯੋਗ ਹੈ ਕਿ ਅਦਬ ਯਾਤਰਾ ਸਾਲ 2019 ਦੋਰਾਨ ਦਰਸ਼ਨ ਦਰਵੇਸ਼ ਅਤੇ ਹੋਰ ਲੇਖਕਾਂ ਦੇ ਵਲੋ ਸ਼ੁਰੂ ਕੀਤੀ ਗਈ ਸੀ ਜੋ ਲਗਾਤਾਰ ਜਾਰੀ ਹੈ ।