ਸੰਤਾਂ ਦੀ ਮਹਿਮਾ ਭਰਿਆ ਗੀਤ 'ਸ੍ਰੀ ਗੁਰੂ ਨਾਭਾ ਦਾਸ ਧਿਆਵਾਂ ' ਰਿਲੀਜ਼
ਰੋਹਿਤ ਗੁਪਤਾ
ਗੁਰਦਾਸਪੁਰ 2 ਅਪ੍ਰੈਲ 2023 - ਜਿਥੇ ਦੇਸ਼ ਭਰ ਵਿਚ ਸੰਗਤਾਂ ਅੱਠ ਅਪ੍ਰੈਲ ਨੂੰ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾ ਰਹੀਆਂ ਹਨ ਉਥੇ ਉੱਘੇ ਸੂਫ਼ੀ ਗਾਇਕ ਮਾਸਟਰ ਦਿਆ ਰਾਮ (ਵਡਾਲੀ ਭਰਾ ਪੂਰਨ ਚੰਦ ਪਿਆਰੇ ਲਾਲ ਦੇ ਸ਼ਗਿਰਦ) ਜੀ ਨੇ ਗੁਰੂ ਨਾਭਾ ਦਾਸ ਜੀ ਦੀ ਮਹਿਮਾ ਭਰਿਆ ਗੀਤ" ਸ੍ਰੀ ਗੁਰੂ ਨਾਭਾ ਦਾਸ ਧਿਆਵਾਂ" ਗਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ ਹੈ।ਇਸ ਗੀਤ ਦੇ ਲੇਖਕ ਬਾਬਾ ਬੀਰਾ ਜੀ ਗਾਂਧੀਆਂ ਪਨਿਆੜ ਵਾਲੇ ਹਨ ਅਤੇ ਸੰਗੀਤ ਆਰ ਕੇ ਸਟੂਡੀਓ ਪਠਾਨਕੋਟ ਨੇ ਦਿੱਤਾ ਹੈ।
ਇਸ ਗੀਤ ਨੂੰ ਸੋਨਮ ਜੀ ਨੇ ਕੰਪੋਜ ਕੀਤਾ ਹੈ ਅਤੇ ਪ੍ਰੋਡਿਊਸਰ ਡਾਇਰੈਕਟਰ ਐਸ ਐਸ ਕਰੋਤਰਾ ਨੇ ਬਾਬਾ ਨਾਭਾ ਦਾਸ ਅਤੇ ਸੰਗਤਾਂ ਦੇ ਵਧੀਆ ਦ੍ਰਿਸ਼ ਪੇਸ਼ ਕਰਕੇ ਗੀਤ ਨੂੰ ਚਾਰ ਚੰਨ ਲਾਏ ਹਨ।ਇਸ ਗੀਤ ਦੇ ਪੇਸ਼ ਕਰਤਾ ਰਾਮ ਸਿੰਘ ਨੇ ਸੁਰ ਸਾਗਰ ਸੰਗੀਤ ਸਦਨ ਅਕੈਡਮੀ ਹਿਮਾਚਲ ਪ੍ਰਦੇਸ਼ ਰਾਹੀਂ ਇਸ ਗੀਤ ਨੂੰ ਰਲੀਜ ਕਰਕੇ ਸੰਗਤਾਂ (ਸਰੋਤਿਆਂ) ਤੱਕ ਪਹੁੰਚਾਇਆ ਹੈ।ਇਹ ਗੀਤ ਗੋਸਵਾਮੀ ਨਾਭਾ ਦਾਸ ਜੀ ਦੇ ਆਗਮਨ ਪੁਰਬ ਨੂੰ ਵੇਖਦਿਆਂ ਲੋਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਸੰਗਤਾਂ ਇਸ ਗੀਤ ਨੂੰ ਸੁਣ ਕੇ ਅਨੰਦ ਮਾਣ ਰਹੀਆਂ ਹਨ।