ਜੈਤੋ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕੀਤੀ ਮੀਟਿੰਗ
ਮਨਜੀਤ ਸਿੰਘ ਢੱਲਾ
ਜੈਤੋ, 2 ਅਪਰੈਲ 2023 - ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਜੈਤੋ ਨਹਿਰੂ ਪਾਰਕ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਵੱਖ- ਵੱਖ ਪਿੰਡਾਂ ਦੇ ਸਰਗਰਮ ਆਗੂਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਅੰਗਰੇਜ਼ ਸਿੰਘ ਗੋਰਾ ਨੇ ਕਿਹਾ ਕਿ ਲਾਲ ਲਕੀਰ ਦੇ ਅੰਦਰ ਮਾਲਕੀ ਹੱਕ ਲੈਣ, ਮਜ਼ਦੂਰਾਂ ਦਾ ਕਰਜਾ ਮਾਫੀ ਜਨਤਕ ਵੰਡ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਾਉਣ ਪੰਚਾਇਤੀ ਜ਼ਮੀਨਾਂ ਵਿੱਚੋਂ ਤੀਜੇ ਹਿੱਸੇ ਦੀ ਮੰਗ ਅਤੇ ਮਜ਼ਦੂਰਾਂ ਦੀਆਂ ਹੋਰ ਭਖਦੀਆਂ ਮੰਗਾਂ ਲਾਗੂ ਕਰਵਾਉਣ ਲਈ ਲਾਮਬੰਦੀ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵੀਰਪਾਲ ਕੌਰ ਬਿਸ਼ਨੰਦੀ ਅਤੇ ਪਰਮਜੀਤ ਕੌਰ ਰਣ ਸਿੰਘ ਵਾਲਾ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਬਿਸ਼ਨੰਦੀ ਵਿਖੇ ਮਨਰੇਗਾ ਮਜ਼ਦੂਰਾਂ ਤੇ ਹੋਇਆ ਜਾਨਲੇਵਾ ਹਮਲਾ 26 ਨੰਬਰ ਨੂੰ ਕੋਈ ਮੁਕੱਦਮਾ ਦਰਜ ਹੋਇਆ ਹੈ । ਪੁਲਿਸ ਵਲੋਂ ਦੋਸ਼ੀ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ । ਪਿੰਡ ਰਣ ਵਾਲਾ ਸਿੰਘ ਵਿਖੇ ਮਨਰੇਗਾ ਮਜ਼ਦੂਰਾਂ ਨੇ 5 ਦਿਨ ਕੰਮ ਕੀਤਾਂ ਪਰ ਉਹਨਾਂ ਦੀ ਹਾਜ਼ਰੀ ਨਹੀਂ ਲਾਈਂ ਗਈ। ਨਾਂ ਹੀ ਉਹ ਨੂੰ ਬਰਾਬਰ ਕੰਮ ਕਰ ਦਿੱਤਾ ਜਾਂਦਾ ਹੈ ਸਰਪੰਚ ਵੱਲੋਂ ਮਜ਼ਦੂਰਾਂ ਨਾਲ ਪਖਪਾਤ ਕੀਤਾਂ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਫਰੀਦਕੋਟ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਮਣਜੀਤ ਕੋਰ ਕਰਮਜੀਤ ਕੌਰ ਰਣ ਸਿੰਘ ਵਾਲਾ, ਰਾਜਵਿੰਦਰ ਕੌਰ ਦਲ ਸਿੰਘ ਵਾਲਾ, ਕੁਲਵਿੰਦਰ ਸਿੰਘ ਰੋੜੀ ਕਪੂਰਾ, ਗੁਰਦੇਵ ਸਿੰਘ ਗੋਰਾਂ, ਹਰਮੀਤ ਕੌਰ ਗੁਲਾਬ ਗੜ ਰੋੜੀ, ਜਸਪਾਲ ਸਿੰਘ, ਵਹੀਰ ਸਿੰਘ, ਕੌਰ ਸਿੰਘ ਰੋਮਾਣਾ ਅਜੀਤ ਸਿੰਘ, ਹਰਬੰਸ ਸਿੰਘ, ਨਗਿੰਦਰ ਸਿੰਘ, ਜਸਵੀਰ ਕੌਰ, ਗੁਰਮੇਲ ਕੌਰ, ਭਿੰਦਰ ਕੋਰ ਬਿਸ਼ਨੰਦੀ ਆਦਿ ਹਾਜ਼ਰ ਸਨ।