ਕਿਸਾਨਾਂ ਨੇ ਬਟਾਲਾ ਰੇਲਵੇ ਟਰੈਕ 'ਤੇ ਕੱਪੜੇ ਉਤਾਰ ਕੇ ਕੀਤਾ ਰੋਸ ਜਾਹਿਰ
- ਕਿਹਾ ਇਸ ਵਾਰ ਆਪਣੀਆਂ ਮੰਗਾਂ ਮਨਵਾਉਣ ਲਈ ਵਰਤਾਂਗੇ ਹਰ ਹੀਲਾ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 2 ਅਪ੍ਰੈਲ 2023 - ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਬਟਾਲਾ ਰੇਲਵੇ ਸਟੇਸ਼ਨ ਤੇ ਅਮ੍ਰਿਤਸਰ ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਜਾਮ ਕੀਤਾ ਹੋਇਆ ਹੈ ,,,ਕਿਸਾਨਾਂ ਦੇ ਵਲੋਂ ਬਟਾਲਾ ਰੇਲਵੇ ਟਰੈਕ ਧਰਨੇ ਦੌਰਾਨ ਕਪੜੇ ਉਤਾਰ ਕੇ ਆਪਣਾ ਰੋਸ਼ ਕੀਤਾ ਜਾਹਿਰ ,ਕਿਹਾ ਇਸ ਵਾਰ ਆਪਣੀਆਂ ਮੰਗਾਂ ਮਨਵਾਉਣ ਲਈ ਵਰਤਾਂਗੇ ਹਰ ਹੀਲਾ,,ਓਹਨਾ ਕਿਹਾ ਕਿ ਸਰਕਾਰ ਫੈਂਸਲੇ ਲੈਂਦੀ ਹੈ ਅਤੇ ਉਹ ਫੈਂਸਲੇ ਲਾਗੂ ਕਰਨ ਲਈ ਹਿਦਾਇਤਾਂ ਜਾਰੀ ਕਰ ਦਿੰਦੀ ਹੈ ਪਰ ਜਮੀਨੀ ਸਤਰ ਤੇ ਉਹ ਹੁਕਮ ਕਿਤਾਬਾਂ ਵਿਚ ਲਾਗੂ ਕੀਤੇ ਜਾਂਦੇ ਹਨ ਕਿਸਾਨਾਂ ਨੂੰ ਉਹਨਾਂ ਫੈਂਸਲਿਆ ਦਾ ਕੋਈ ਲਾਭ ਨਹੀਂ ਪੁੱਜਦਾ ,,,ਓਹਨਾ ਕਿਹਾ ਕਿ ਇਸ ਵਾਰ ਮੰਗਾਂ ਮਨਵਾ ਕੇ ਹੀ ਧਰਨਾ ਚੁੱਕਣਗੇ।