ਬੇਜ਼ੁਬਾਨ ਕੁੱਤੇ ਨੂੰ ਬੇਹੋਸ ਕਰਕੇ ਚੋਰਾਂ ਨੇ ਘਰ 'ਚ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਚੋਵੇਸ਼ ਲਟਾਵਾ ਦੀ ਰਿਪੋਰਟ
ਨੰਗਲ, 24 ਮਈ 2024 - ਨੰਗਲ ਤਹਿਸੀਲ ਚ ਪੈਂਦੇ ਪਿੰਡ ਲੋਅਰ ਦਬਖੇੜਾ ਵਿੱਚ ਚੋਰਾਂ ਨੇ ਇੱਕ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਘਰ ਵਿੱਚੋਂ ਲਗਭਗ ਲੱਖਾਂ ਦਾ ਸਮਾਨ ਲੈ ਫ਼ਰਾਰ ਹੋ ਗਏ। ਬੇਜ਼ਬਾਨ ਛੋਟੇ ਕੁੱਤੇ ਤੇ ਵੀ ਕੀਤਾ ਜਾਨਲੇਵਾ ਹਮਲਾ।
ਚੋਰੀ ਦਾ ਸ਼ਿਕਾਰ ਹੋਏ ਜਗਤਾਰ ਸਿੰਘ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚੋਰੀ ਵਾਲੇ ਕਮਰੇ ਦੇ ਬਾਹਰ ਹੀ ਸੁੱਤੇ ਸਨ। ਪਰ ਉਨ੍ਹਾਂ ਨੂੰ ਵੀ ਚੋਰਾਂ ਨੇ ਭਣਕ ਨਹੀਂ ਲੱਗਣ ਦਿੱਤੀ, ਹਾਲਾਕਿ ਉਹ ਰਾਤ ਵਿੱਚ ਸਿਹਤ ਠੀਕ ਨਾ ਹੋਣ ਕਰਕੇ ਕਈ ਵਾਰ ਉਠਦੇ ਨੇ ਉਨਾਂ ਕਿਹਾ ਕਿ ਉਹ ਦੇਰ ਰਾਤ ਜੱਦੋ ਆਪਣੇ ਛੋਟੇ ਕੁੱਤੇ ਨੂੰ ਦੇਖਣ ਲਈ ਉੱਠੇ ਤਾਂ ਉਸ ਨੂੰ ਨਾ ਵੇਖ਼ ਕੇ ਉਹਨਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ, ਜਦੋਂ ਉਨ੍ਹਾਂ ਨੇ ਘਰ ਦੇ ਪਿੱਛੇ ਜਾ ਕੇ ਵੇਖਿਆ ਤਾਂ ਉਨਾਂ ਦੇ ਹੋਸ਼ ਉੱਡ ਗਏ। ਕਮਰੇ ਦੀ ਬਾਰੀ ਟੁੱਟੀ ਸੀਤੇ ਕਮਰੇ ਅੰਦਰ ਅਲਮਾਰੀ ਵੀ ਖੁੱਲ੍ਹੀ ਸੀ ਤੇ ਪੂਰੀ ਤਰਾਂ ਖਲਾਰੀ ਹੋਈ ਸੀ।
ਉਨ੍ਹਾਂ ਨੇ ਤਰੁੰਤ ਆਪਣੇ ਭਰਾਵਾਂ ਨੂੰ ਇਸ ਬਾਰੇ ਦੱਸਿਆ ਅਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਭਾਲ ਦੌਰਾਨ ਕੁਝ ਦੂਰ ਖੇਤਾਂ ਵਿੱਚ ਇੱਕ ਟਰੰਕ ਮਿਲ ਗਿਆ ਜਿਸ ਦਾ ਤਾਲਾ ਟੁੱਟਿਆ ਹੋਈਆ ਸੀ ਤੇ ਉਸ ਦਾ ਸਾਰਾ ਕੀਮਤੀ ਸਮਾਨ ਚੋਰੀ ਹੋ ਗਿਆ ਸੀ ਅਤੇ ਘਰ ਦਾ ਪਾਲਤੂ ਛੋਟਾ ਕੁੱਤਾ ਵੀ ਖੇਤਾਂ ਵਿਚੋਂ ਮਿਲਿਆ, ਜਿਸ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਸੀ। ਜਿਸ ਦਾ ਡਾਕਟਰ ਨੂੰ ਬੁਲਾ ਕੇ ਇਲਾਜ ਕਰਵਾਇਆ ਗਿਆ।
ਉਨ੍ਹਾਂ ਨੇ ਕਿਹਾ ਕਿ ਜਦੋਂ ਘਰ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਅਲਮਾਰੀ ਵਿੱਚੋਂ ਸਾਰੇ ਕੀਮਤੀ ਜੇਵਰਾਤ ਤੇ ਨਗਦੀ ਚੋਰੀ ਹੋ ਚੁੱਕੇ ਸਨ। ਜਿਸ ਕਾਰਨ ਉਨ੍ਹਾਂ ਦਾ ਲਗਭਗ 4 ਤੋਂ 5 ਲੱਖ ਦਾ ਨੁਕਸਾਨ ਹੋ ਚੁੱਕਿਆ ਹੈ ਉਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜਿਆ ਜਾਵੇ।