ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵੀ ਕੀਤਾ ਤਲਬ Vigilance ਨੇ , ਪੜ੍ਹੋ ਵੇਰਵਾ
ਰਵੀ ਜੱਖੂ
ਚੰਡੀਗੜ੍ਹ, 26 ਮਈ, 2023:ਪੰਜਾਬ ਵਿਜੀਲੈਂਸ ਬਿਊਰੋ ਨੇ ਜੰਗ ਏ ਆਜ਼ਾਦੀ ਯਾਦਗਾਰ ਦੇ ਮਾਮਲੇ ਵਿਚ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ/ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ ਹਮਦਰਦ ਨੂੰ 29 ਮਈ ਨੂੰ ਪੇਸ਼ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਆਖਿਆ ਹੈ। ਇਹ ਕਾਰਵਾਈ ਜਲੰਧਰ ਵਿਖੇ ਉਸਾਰੀ ਗਈ ਜੰਗੇ ਅਜ਼ਾਦੀ ਯਾਦਗਾਰ ਦੇ ਫੰਡਾਂ ਬਾਰੇ ਚੱਲ ਰਹੀ ਜਾਂਚ ਸਬੰਧੀ ਕੀਤੀ ਗਈ ਹੈ । ਬਰਜਿੰਦਰ ਸਿੰਘ ਹਮਦਰਦ ਪਦਮ ਵਿਭੂਸ਼ਣ ਨਾਲ ਸਨਮਾਨਤ ਸ਼ਖਸੀਅਤ ਹਨ।
ਦੱਸਣਯੋਗ ਹੈ ਕਿ ਇਸ ਤੋਂ ਜੰਗ ਏ ਆਜ਼ਾਦੀ ਦੇ ਸਕੱਤਰ ਲਖਵਿੰਦਰ ਸਿੰਘ ਜੌਹਲ ਨੂੰ ਵੀ ਵਿਜੀਲੈਂਸ ਤਲਬ ਕਰ ਚੁੱਕੀ ਹੈ।
https://www.babushahi.com/full-news.php?id=162910&headline=Dr.-Barjinder-Singh-Hamdard-quits-from-posts-of-Jang-e-Azadi-Memorial
https://www.babushahi.com/view-news.php?id=104264&headline=SAD-requests-Dr-Barjinder-Singh-Hamdard-to-accede-to-the-CM%E2%80%99s-appeal-and-continue-as-Chairperson-of-the-Jang-e-Azadi-Foundation