ਸੋਨਾ ਦੁਗਣਾ ਕਰਨ ਦਾ ਲਾਲਚ ਦੇ ਕੇ ਨੌਸਰਬਾਜ ਠੱਗੀ ਕਰਕੇ ਹੋਏ ਫਰਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 26 ਮਈ 2023 - ਅੰਧਵਿਸ਼ਵਾਸ ਹਾਲੇ ਵੀ ਕਈ ਲੋਕਾਂ ‘ਤੇ ਐਨਾ ਹਾਵੀ ਹੈ ਕਿ ਉਹ ਇਸੇ ਲਈ ਕਈ ਵਾਰ ਆਪਣਾ ਸਾਰਾ ਕੁਝ ਲੁਟਾ ਦਿੰਦੇ ਹਨ। ਅਜਿਹੀ ਹੀ ਘਟਨਾ ਬੀਤੇ ਦੇਰ ਸ਼ਾਮ ਪਾਵਨ ਨਗਰੀ ਸੁਲਤਾਨਪੁਰ ਲੋਧੀ ‘ਚ ਵਾਪਰੀ ਜਦੋਂ ਚੌਂਕ ਚੇਲਿਆਂ ਦੇ ਨਜਦੀਕ ਮੁਹੱਲਾ ਰਿਸ਼ੀ ਨਗਰ ‘ਚ ਸ਼ਾਮ ਨੂੰ ਕਰੀਬ 7 ਵਜੇ ਮੁਹੱਲੇ ਦੀ ਔਰਤਾਂ ਆਸ਼ਾ ਰਾਣੀ, ਕਿਰਨ ਬਾਲਾ ਘਰ ਦੇ ਬਾਹਰ ਖੜੀਆਂ ਗੱਲਾਂ ਕਰ ਰਹੀਆਂ ਸਨ ਤਾਂ ਇੰਨੀ ਦੇਰ ‘ਚ ਦੋ ਮੋਟਰਸਾਇਕਲ ‘ਤੇ ਨੌਜਵਾਨ ਜਿਨਾਂ ‘ਚ ਇਕ ਪਹਿਲਾਂ ਹੀ ਥੋੜੀ ਦੂਰ ਉਤਰ ਗਿਆ ਤੇ ਮੋਟਰਸਾਇਕਲ ਸਵਾਰ ਨੌਜਵਾਨ ਨੇ ਔਰਤ ਆਸ਼ਾ ਤੇ ਕਿਰਨਾ ਨੂੰ ਬਾਬਾ ਸ਼੍ਰੀ ਚੰਦ ਦਾ ਗੁਰਦੁਆਰਾ ਪੁੱਛਿਆ ਜਿਸ ‘ਤੇ ਉਨਾਂ ਨੇ ਗੁਰਦੁਆਰਾ ਗੁਰੂ ਕਾ ਬਾਗ ਬਾਰੇ ਦੱਸਿਆ।
ਇੰਨੀ ਦੇਰ ਨੂੰ ਦੂਸਰਾ ਮੋਟਰਸਾਇਕਲ ਸਵਾਰ ਵੀ ਆ ਗਿਆ ਤੇ ਔਰਤਾਂ ਨੂੰ ਹੱਥ ਕੁਝ ਵੱਟੀਆਂ, ਪੱਥਰ ਦੀਆਂ ਤੇ 1 ਪੋਟਲੀ ਫੜਾਈ ਤੇ ਕਿਹਾ ਕਿ ਤੁਹਾਡੇ ਮਤਲਬ ਦੀ ਗੱਲ ਹੈ। ਇਹ ਕਿਸੇ ਨੂੰ ਦੱਸਣੀ ਨਹੀ ਤੇ ਗੱਲਾਂ ਕਰਦਾ ਸਾਹਮਣੇ ਬਰਫਾ ਵਾਲੇ ਕਾਰਖਾਨੇ ਵੱਲ ਲੈ ਗਿਆ ਤੇ ਦੋਵਾਂ ਔਰਤਾਂ ਨੇ ਆਪਣੇ ਹੱਥ ਪਾਈਆਂ ਚਾਂਦੀ ਦੀਆਂ ਚੂੜੀਆਂ, ਸੋਨੇ ਦੇ ਟਾਪਸ, ਕੋਕਾ ਤੇ ਹੋਰ ਸਾਮਾਨ ਉਤਾਰ ਕੇ ਉਕਤ ਨੌਸਰਬਾਜ ਦੇ ਹੱਥ ‘ਚ ਫੜਾ ਦਿੱਤਾ।
ਥੋੜੀ ਹੀ ਦੇਰ ਬਾਅਦ ਇਕ ਔਰਤ ਉਸਦਾ ਬਟੂਆ ਲੈ ਕੇ ਬਟੂਆ ‘ਚੋਂ ਸਾਰੀ ਨਕਦੀ ਲੈ ਲਈ ਤੇ ਜਾਣ ਮੌਕੇ ਕਿਹਾ ਕਿ ਇਸ ਪੋਟਲੀ ਨੂੰ ਸਵੇਰੇ 11 ਵਜੇ ਹੀ ਖੋਲਣਾ ਤੁਹਾਡਾ ਸੋਨਾ ਦੁਗਣਾ ਹੋ ਜਾਵੇਗਾ। ਸਾਨੂੰ ਕੁਝ ਵੀ ਪਤਾ ਨਹੀ ਲੱਗਾ। ਜਦੋਂ ਪਤਾ ਲੱਗਾ ਤਾਂ ਉਨਾਂ ਦੇਖਿਆ ਕਿ ਉਨਾਂ ਦੇ ਨਾਲ ਠੱਗੀ ਹੋ ਗਈ ਹੈ। ਉਨਾਂ ਕਿਹਾ ਕਿ ਇਹ ਸ਼ਹਿਰ ਦਾ ਸਭ ਤੋਂ ਭੀੜ ਵਾਲਾ ਏਰੀਆ ਹੈ ਜਿੱਥੇ ਉਕਤ ਨੌਸਰਬਾਜ ਪੁਲਸ ਦੀ ਗਸ਼ਤ ਨੂੰ ਠੇਂਗਾ ਦਿਖਾਉਂਦੇ ਮਾਲ ਲੈ ਉੱਡੇ। ਉਨਾਂ ਪੁਲਸ ਤੋਂ ਉਕਤ ਨੌਸਰਬਾਜਾਂ ਨੂੰ ਲੱਭ ਕ ਸੋਨਾ ਤੇ ਨਕਦੀ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ।