ਆਕਸਫੋਰਡ ਸਕੂਲ ਵਿਖੇ ਨਵੇਂ ਸ਼ੈਸ਼ਨ ਲਈ ਕੀਤੀ ਗਈ ਸਕੂਲ ਕੌਂਸਲ ਦੀ ਚੋਣ
ਅਸ਼ੋਕ ਵਰਮਾ
ਭਗਤਾ ਭਾਈ 26 ਮਈ 2023:‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਵਿਖੇ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਤੋਂ ਇਲਾਵਾ ਉਹਨਾਂ ਦੀ ਸ਼ਖਸੀਅਤ ਦਾ ਸਮਾਜਿਕ ਧਾਰਮਿਕ ਅਤੇ ਹੋਰ ਵੱਖ-ਵੱਖ ਪੱਖਾਂ ਤੋਂ ਵਿਕਾਸ ਕਰਨ ਦੇ ਮੱਦੇਨਜ਼ਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਕੌਂਸਲ ਦੀ ਚੋਣ ਕੀਤੀ ਗਈ। ਵੱਖ - ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਅੱਗੇ ਆ ਕੇ ਆਪਣਾ ਨਾਮ ਸਕੂਲ ਕੌਂਸਲ ਦੀ ਚੋਣ ਲਈ ਦਰਜ ਕਰਵਾਇਆ। ਇਨ੍ਹਾਂ ਵਿਦਿਆਰਥੀਆਂ ਦੀ ਦੀ ਚੋਣ ਕਰਨ ਲਈ ਕਾਬਲੀਅਤ, ਬੋਲਬਾਣੀ, ਅਨੁਸ਼ਾਸਨ ਆਦਿ ਪੱਖਾਂ ਨੂੰ ਧਿਆਨ ਵਿੱਚ ਰੱਖਿਆ ਗਿਆ।

ਇਸ ਮੌਕੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸਕੂਲ ਕੌਂਸਲ ਦਾ ਮੁੱਖ ਉਦੇਸ਼ ਸਮਝਾਉਂਦੇ ਹੋਏ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਬੈਚ ਅਤੇ ਸ਼ੈਸ਼ ਪਹਿਨਾ ਕੇ ਅਲੱਗ - ਅਲੱਗ ਅਹੁਦਿਆਂ ਨਾਲ ਨਿਵਾਜਿਆ। ਮਨਦੀਪ ਸਿੰਘ ਜਮਾਤ ਬਾਰਵ੍ਹੀਂ ਪੈਨਸੀ ਨੂੰ ਹੈੱਡ ਬੁਆਏ, ਨਵਜੋਤ ਕੌਰ ਜਮਾਤ ਬਾਰਵ੍ਹੀਂ ਰੌਜ਼ ਨੂੰ ਹੈੱਡ ਗਰਲ ਬਣਾਇਆ ਗਿਆ। ਇਸ ਤੋਂ ਇਲਾਵਾ ਬਲਿਊ ਹਾਊਸ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਜਮਾਤ ਬਾਰ੍ਹਵੀਂ ਨੂੰ ਹਾਊਸ ਕੈਪਟਨ, ਇਮਾਨਤ ਕੌਰ ਜਮਾਤ ਗਿਆਰ੍ਹਵੀਂ ਨੂੰ ਵਾਈਸ ਕੈਪਟਨ ਬਣਾਇਆ ਗਿਆ।
ਇਸੇ ਤਰ੍ਹਾਂ ਹੀ ਗੁਰਲੀਨ ਕੌਰ ਜਮਾਤ ਨੌਵੀਂ, ਗਗਨਦੀਪ ਸਿੰਘ ਜਮਾਤ ਬਾਰ੍ਹਵੀਂ ਨੂੰ ਸਪਰੋਟਸ ਕੈਪਟਨ, ਗੁਰਪਿਆਰ ਸਿੰਘ, ਨਤਿੰਦਰ ਕੌਰ ਜਮਾਤ ਗਿਆਰ੍ਹਵੀਂ ਨੂੰ ਮੀਡੀਆ ਸੈੱਲ ਅਤੇ ਹਰਦਨਜੀਤ ਸਿੰਘ ਜਮਾਤ ਦਸਵੀਂ, ਰਮਨਪ੍ਰੀਤ ਕੌਰ ਜਮਾਤ ਗਿਆਰ੍ਹਵੀਂ ਨੂੰ ਡਿਸਸਿਪਲਿਨ ਇੰਚਾਰਜ ਦੇ ਅਹੁਦੇ ਨਾਲ ਸਨਮਾਨਿਆ ਗਿਆ।
ਗਰੀਨ ਹਾਊਸ ਦੀ ਵਿਦਿਆਰਥਣ ਸੁਖਨੂਰ ਕੌਰ ਜਮਾਤ ਦਸਵੀਂ ਨੂੰ ਹਾਊਸ ਕੈਪਟਨ, ਅਰਸ਼ ਅਹੂਜਾ ਜਮਾਤ ਬਾਰ੍ਹਵੀਂ ਨੂੰ ਵਾਈਸ ਕੈਪਟਨ, ਰਵਿੰਦਰ ਕੌਰ ਜਮਾਤ ਨੌਵੀਂ, ਪ੍ਰਿੰਸ ਜਮਾਤ ਬਾਰ੍ਹਵੀਂ ਨੂੰ ਸਪਰੋਟਸ ਕੈਪਟਨ, ਬਲਜੀਤ ਸਿੰਘ ਜਮਾਤ ਬਾਰ੍ਹਵੀਂ, ਪਵਨਪ੍ਰੀਤ ਕੌਰ ਜਮਾਤ ਦਸਵੀਂ ਨੂੰ ਮੀਡੀਆ ਸੈੱਲ ਅਤੇ ਗੁਰਲਵ ਸਿੰਘ ਜਮਾਤ ਗਿਆਰ੍ਹਵੀਂ, ਕਮਲਪ੍ਰੀਤ ਕੌਰ ਜਮਾਤ ਬਾਰ੍ਹਵੀਂ ਨੂੰ ਡਿਸਸਿਪਲਿਨ ਇੰਚਾਰਜ ਬਣਾਇਆ ਗਿਆ।
ਇਸੇ ਤਰ੍ਹਾਂ ਰੈੱਡ ਹਾਊਸ ਦੀ ਵਿਦਿਆਰਥਣ ਹਰਨੂਰ ਕੌਰ ਜਮਾਤ ਬਾਰ੍ਹਵੀਂ ਨੂੰ ਹਾਊਸ ਕੈਪਟਨ, ਅਭੀਨੀਤ ਕੌਰ ਜਮਾਤ ਗਿਆਰ੍ਹਵੀਂ ਨੂੰ ਵਾਈਸ ਕੈਪਟਨ, ਅਕਾਲਜੋਤ ਕੌਰ, ਜੈਸਮੀਨ ਕੌਰ ਜਮਾਤ ਬਾਰ੍ਹਵੀਂ, ਪ੍ਰਥਮ ਪੁਰੀ ਜਮਾਤ ਗਿਆਰ੍ਹਵੀਂ ਨੂੰ ਸਪਰੋਟਸ ਕੈਪਟਨ, ਬਲਰਾਜ ਸਿੰਘ ਜਮਾਤ ਦਸਵੀਂ, ਗੁਰਲੀਨ ਕੌਰ ਜਮਾਤ ਗਿਆਰ੍ਹਵੀਂ ਨੂੰ ਮੀਡੀਆ ਸੈੱਲ ਅਤੇ ਗੁਰਕੀਰਤ ਸਿੰਘ, ਐਸ਼ਵੀਨ ਕੌਰ ਜਮਾਤ ਦਸਵੀਂ ਨੂੰ ਡਿਸਸਿਪਲਿਨ ਇੰਚਾਰਜ ਦੇ ਅਹੁਦੇ ਨਾਲ ਸਨਮਾਨਿਆ ਗਿਆ।
ਯੈਲੋ ਹਾਊਸ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਜਮਾਤ ਗਿਆਰ੍ਹਵੀਂ ਨੂੰ ਹਾਊਸ ਕੈਪਟਨ, ਸਨੇਹਾ ਰਾਣੀ ਜਮਾਤ ਗਿਆਰ੍ਹਵੀਂ ਨੂੰ ਵਾਈਸ ਕੈਪਟਨ, ਮਨਜੋਤ ਕੌਰ, ਸਹਿਜਪ੍ਰੀਤ ਸਿੰਘ ਜਮਾਤ ਦਸਵੀਂ ਨੂੰ ਸਪਰੋਟਸ ਕੈਪਟਨ, ਪ੍ਰਥਮ ਗੁਪਤਾ ਜਮਾਤ ਗਿਆਰ੍ਹਵੀਂ, ਖੁਸ਼ਪ੍ਰੀਤ ਕੌਰ ਜਮਾਤ ਨੌਵੀਂ ਨੂੰ ਮੀਡੀਆ ਸੈੱਲ ਅਤੇ ਰਮਨਦੀਪ ਸਿੰਘ ਅਤੇ ਪਰਵੀਨ ਖਾਨ ਜਮਾਤ ਦਸਵੀਂ ਨੂੰ ਡਿਸਸਿਪਲਿਨ ਇੰਚਾਰਜ ਦੇ ਅਹੁਦੇ ਨਾਲ ਨਿਵਾਜਿਆ ਗਿਆ।ਸਕੂਲ ਦੀ ਪਿਛਲੀ ਕੌਂਸਲ ਦੀ ਹੈੱਡ ਗਰਲ ਸੁਖਮਨ ਕੌਰ ਨੇ ਸਕੂਲ ਕੌਂਸਲ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਸਹੁੰ ਚੁਕਾਈ ।
ਇਸ ਮੌਕੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵੀ ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਪ੍ਰਾਪਤ ਹੋਏ ਅਹੁਦਿਆਂ ਦੀ ਵਧਾਈ ਦਿੰਦੇ ਹੋਏ ਉਹਨਾਂ ਦੀਆਂ ਜ਼ਿੰਮੇਵਾਰੀਆਂ ਸਬੰਧੀ ਚਾਨਣਾ ਪਾਇਆ ਅਤੇ ਆਪੋ ਆਪਣਾ ਫਰਜ਼ ਤਨਦੇਹੀ ਨਾਲ ਨਿਭਾਉਣਾ ਬਾਰੇ ਹੱਲਾਸ਼ੇਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਆਪਣੇ ਜੀਵਨ ਤੇ ਲੀਡਰਸ਼ਿੱਪ ਦੇ ਗੁਣ ਪੈਦਾ ਕਰਨ ਅਤੇ ਚੰਗੇ ਨਾਗਰਿਕ ਬਣਨ ਦੀ ਅਪੀਲ ਕੀਤੀ। ਇਸ ਸਮੇਂ ਸਕੂਲ ਦੇ ਕੁਆਰਡੀਨੇਰਟਰਜ਼, ਐਕਟੀਵਿਟੀ ਇੰਚਾਰਜ਼ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।
ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤੇ ਮਾਰਕੀਟ ਕਮੇਟੀ ਭਗਤਾ ਭਾਈ ਦੇ ਸਾਬਕਾ ਚੇਅਰਮੈਨ ਹਰਦੇਵ ਸਿੰਘ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ ਬਰਾੜ, ਵਾਈਸ ਚੇਅਰਮੈਨ ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ , ਜਰਨਲ ਸਕੱਤਰ ਰਾਜਵਿੰਦਰ ਸਿੰਘ ਅਤੇ ਵਿੱਤ ਸਕੱਤਰ ਸਰਪੰਚ ਗੁਰਮੀਤ ਸਿੰਘ ਗਿੱਲ ਨੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।