ਹੇਮਾ ਮਾਲਿਨੀ ਨੇ ਨਵੀਂ ਪਾਰਲੀਮੈਂਟ ਦੀਆਂ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
ਨਵੀਂ ਦਿੱਲੀ, 28 ਮਈ 2023 - ਸੰਸਦ ਮੈਂਬਰ ਹੇਮਾ ਮਾਲਿਨੀ ਨੇ ਟਵਿੱਟਰ 'ਤੇ ਨਵੀਂ ਸੰਸਦ ਦੇ ਅੰਦਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਸਨੇ ਟਵੀਟ ਕਰਦਿਆਂ ਲਿਖਿਆ, "ਖ਼ੂਬਸੂਰਤ ਇਮਾਰਤ ਦੀਆਂ ਤਸਵੀਰਾਂ।
"ਸਾਡੀ 'ਇਤਿਹਾਸਿਕ ਸ਼ਾਨ' ਦੀਵਾਰਾਂ 'ਤੇ ਲੱਗੇ ਪੈਨਲਾਂ ਅਤੇ ਕੰਧ-ਚਿੱਤਰਾਂ ਵਿੱਚ ਝਲਕਦੀ ਹੈ।" ਉਸਨੇ ਅੱਗੇ ਕਿਹਾ, "ਸਾਰੇ ਕਲਾਕਾਰਾਂ ਨੂੰ ਵਧਾਈਆਂ ਜਿਨ੍ਹਾਂ ਨੇ ਇਸ ਵਿਜ਼ਨ ਨੂੰ ਹਕੀਕਤ ਬਣਾਉਣ ਲਈ ਇੰਨੀ ਸਖਤ ਮਿਹਨਤ ਕੀਤੀ ਹੈ..."