ਪੰਜਾਬ ’ਚ ਮੀਂਹ ਤੇ ਝੱਖੜ ਦੀ ਪੇਸ਼ੀਨਗੋਈ, ਪੜ੍ਹੋ ਵੇਰਵਾ
ਨਵੀਂ ਦਿੱਲੀ, 29 ਮਈ, 2023: ਮੌਸਮ ਵਿਭਾਗ ਨੇ ਪੰਜਾਬ ’ਚ 29 ਮਈ ਨੂੰ ਮੀਂਹ ਦੇ ਨਾਲ ਨਾਲ ਝੱਖੜ ਚੱਲਣ ਤੇ ਬਿਜਲੀ ਚਮਕਣ ਦੀ ਪੇਸ਼ੀਨਗੋਈ ਕੀਤੀ ਹੈ।
ਇਸਨੇ ਦੱਸਿਆ ਕਿ ਤਾਜ਼ਾ ਸੈਟਲਾਈਟ ਤਸਵੀਰਾਂ ਵੇਖਣ ਤੋਂ ਪਤਾ ਲੱਗਦਾ ਹੈ ਕਿ ਰਾਜਸਥਾਨ, ਪੰਜਾਬ, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਅੰਡੇਮਾਨ ਨਿਕੋਬਾਰ ਟਾਪੂਆਂ ’ਤ ਅਗਲੇ 3 ਤੋਂ 4 ਘੰਟਿਆਂ ਵਿਚ ਮੀਂਹ ਦੇ ਨਾਲ ਨਾਲ ਝੱਖਣ ਚਲ ਸਕਦਾ ਹੈ ਤੇ ਅਸਮਾਨੀ ਬਿਜਲੀ ਚਮਕ ਸਕਦੀ ਹੈ।