← ਪਿਛੇ ਪਰਤੋ
ਪਿੰਡ ਜਵਾਹਰਕੇ ਵਿਖੇ ਮਨਾਈ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਜਵਾਹਰਕੇ (ਮਾਨਸਾ), 29 ਮਈ, 2023: ਇਸ ਪਿੰਡ ਜਿਥੇ ਪਿਛਲੇ ਸਾਲ 28 ਮਈ ਨੂੰ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਦੀ ਪਹਿਲੀ ਬਰਸੀ ਮਨਾਈ ਗਈ। ਪਿੰਡ ਜਵਾਹਰਕੇ ਦੇ ਵਾਸੀਆਂ ਨੇ ਐਤਵਾਰ ਨੂੰ ਇਥੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ। ਇਸ ਮੌਕੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੀ ਬਰਸੀ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਮੌਕੇ ਉਹ ਭਾਵੁਕ ਹੋ ਗਏ ਤੇ ਰੋਣ ਲੱਗ ਪਏ। ਉਹਨਾਂ ਉਸ ਥਾਂ ਨੂੰ ਵੀ ਮੱਥਾ ਟੇਕਿਆ ਜਿਥੇ ਮੂਸੇਵਾਲਾ ਨੂੰ ਕਤਲ ਕੀਤਾ ਗਿਆ ਸੀ। ਇਸ ਉਪਰੰਤ ਉਹ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵਾਲੀ ਥਾਂ ਪਹੁੰਚੇ ਅਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਦੇ ਪੁੱਤਰ ਦੀ ਬਰਸੀ ਮਨਾਉਣ ’ਤੇ ਉਹਨਾਂ ਦਾ ਧੰਨਵਾਦ ਕੀਤਾ। ਪਿੰਡ ਵਾਸੀ ਗੁਰਜੀਤ ਸਿੰਘ ਨੇ ਉਹ ਥਾਂ ਹੀ ਦਾਨ ਕਰ ਦਿੱਤੀ ਹੈ ਜਿਥੇ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ। ਉਸਨੇ ਦੱਸਿਆ ਕਿ ਜਲਦੀ ਹੀ ਇਸ ਥਾਂ ’ਤੇ ਮੂਸੇਵਾਲਾ ਦਾ ਬੁੱਤ ਲਗਾਇਆ ਜਾਵੇਗਾ ਤੇ ਯਾਦਗਾਰ ਉਸਾਰੀ ਜਾਵੇਗੀ। ਉਸਨੇ ਕਿਹਾ ਕਿ ਪਿੰਡ ਵਿਚ ਹਰ ਕੋਈ ਭਾਵੇਂ ਛੋਟਾ ਹੋਵੇ ਜਾਂ ਵੱਡਾ ਉਸਨੂੰ ਪਿਆਰ ਕਰਦਾ ਸੀ। ਇਸ ਮੌਕੇ ਲੰਗਰ ਅਤੇ ਛਬੀਲ ਵੀ ਲਗਾਈ ਗਈ। ਚਾਹ ਦਾ ਲੰਗਰ ਵੀ ਲਾਇਆ ਗਿਆ।
Total Responses : 1175