ਪੰਜਾਬ ਦੇ ਭੱਖਦੇ ਮਸਲਿਆਂ ਤੇ ਸੈਮੀਨਾਰ ਕਰਕੇ ਲੋਕਾਂ ਨੂੰ ਕਰਾਂਗੇ ਜਾਗਰੂਕ : ਹਮੀਰ ਸਿੰਘ
ਪੰਜਾਬ ਦੇ ਮੁੱਖ ਮੁੱਦੇ ਪੰਜਾਬ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਹੇ ਹਨ-ਬਲਦੇਵ ਸੜਕਨਾਮਾ
ਪੰਜਾਬ ਦੀਆਂ ਜੱਥੇਬੰਦੀਆਂ ਅਤੇ ਨੌਜਵਾਨਾਂ ਨੂੰ ਕੀਤਾ ਜਾਵੇਗਾ ਸਾਮਲ- ਸੁਰਜੀਤ ਬਰਾੜ
ਪੰਜਾਬ ਪੱਧਰ ਤੇ ਸਰਗਰਮ ਮੁਹਿੰਮ ਸੁਰੂ ਕਰਨਾ ਸਮੇ ਦੀ ਲੋੜ- ਕਰਨੈਲ ਸਿੰਘ ਜਖੇਪਲ
ਮੋਗਾ ਵਿਚੋ ਸੈਮੀਨਾਰਾਂ ਦੀ ਸੁਰੂਆਤ ਕਰਨ ਲਈ ਦਿੱਤਾ ਜਾਵੇਗਾ ਸਹਿਯੋਗ-ਅਸ਼ੋਕ ਚਟਾਨੀ
ਮੋਗਾ, 29 ਮਈ 2023 : ਪੰਜਾਬ ਬਚਾਓ, ਪਿੰਡ ਬਚਾਓ ਮੰਚ ਦੇ ਪ੍ਰਧਾਨ ਸ ਹਮੀਰ ਸਿੰਘ ਦੀ ਅਗਵਾਈ ਹੇਠ ਸ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ ਅਤੇ ਅਸ਼ੋਕ ਚਟਾਨੀ ਦੇ ਸਹਿਯੋਗ ਨਾਲ “ਪੰਜਾਬ ਦੇ ਭੱਖਦੇ ਮਸਲਿਆਂ ਤੇ ਸੈਮੀਨਾਰ” ਕਰਕੇ ਲੋਕਾਂ ਨੂੰ ਜਾਗਰਿਤ ਕਰਨ ਲਈ ਮੁਹਿੰਮ ਸੁਰੂ ਕਰਨ ਵਾਸਤੇ ਬੁੱਧਜੀਵੀ ਵਰਗ ਦੀ ਮੀਟਿੰਗ ਡਾ ਹਰਨੇਕ ਸਿੰਘ ਰੋਡੇ ਦੇ ਫਾਰਮ ਤੇ ਕੀਤੀ ਗਈ। ਇਸ ਮੀਟਿੰਗ ਵਿਚ ਪੰਜਾਬ ਦੀ ਮੌਜੂਦਾ ਹਾਲਤ ਤੇ ਚਿੰਤਾ ਪ੍ਰਗਟ ਕਰਦਿਆਂ ਵੱਖ ਵੱਖ ਮੁੱਦਿਆਂ ਰਾਜਨੀਤਕ, ਆਰਥਿਕ,ਧਾਰਮਿਕ, ਪ੍ਰਵਾਸ ਵੱਲ ਨੌਜਵਾਨਾਂ ਦਾ ਰੁਝਾਨ, ਕਿਸਾਨੀ ਸੰਕਟ, ਬੇਰੁਜ਼ਗਾਰੀ, ਪਾਣੀ ਦਾ ਸੰਕਟ ਅਤੇ ਪ੍ਰਦੂਸ਼ਣ ਦੀ ਸਮੱਸਿਆ, ਮਜ਼ਦੂਰਾਂ ਤੇ ਕਿਰਤੀ ਵਰਗ ਦੀਆਂ ਸਮੱਸਿਆਵਾਂ, ਗਰੀਬੀ ਆਦਿ ਤੇ ਚਰਚਾ ਕੀਤੀ ਗਈ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਪੰਜਾਬ ਬਚਾਓ, ਪਿੰਡ ਬਚਾਓ ਮੰਚ ਦੇ ਨਾਲ ਪ੍ਰਗਤੀਸ਼ੀਲ ਲੇਖਿਕ ਸੰਘ, ਕੁਦਰਤਵਾਦੀ ਸਰਬਸਾਂਝਾ ਮੰਚ ਅਤੇ ਹੋਰ ਸਹਿਯੋਗੀ ਲੇਖਿਕ ਸਭਾਵਾਂ ਨਾਲ ਮਿਲਕੇ ਸੈਮੀਨਾਰਾਂ ਦਾ ਆਰੰਭ ਜ਼ਿਲ੍ਹਾ ਮੋਗਾ ਵਿਚੋ ਕੀਤਾ ਜਾਵੇਗਾ।
ਸ ਹਮੀਰ ਸਿੰਘ ਨੇ ਕਿਹਾ ਪੰਜਾਬ ਦੇ ਭੱਖਦੇ ਮਸਲਿਆਂ ਤੇ ਸੈਮੀਨਾਰ ਕਰਕੇ ਲੋਕਾਂ ਨੂੰ ਜਾਗਰਿਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਬੁੱਧੀਜੀਵੀ ਚਿੰਤਕ ਲੋਕਾਂ ਨੂੰ ਪੰਜਾਬ ਬਚਾਉਣ ਦੇ ਲਈ ਅਗਵਾਈ ਕਰਨ ਦੀ ਲੋੜ ਹੈ। ਉਘੇ ਨਾਵਲਕਾਰ ਤੇ ਸਾਹਿਤਕਾਰ ਸ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਪੰਜਾਬ ਦੇ ਮੁੱਖ ਮੁੱਦੇ ਪੰਜਾਬ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਰਹੇ ਹਨ। ਉਹਨਾਂ ਕਿਹਾ ਸਰਕਾਰਾਂ ਦੀਆਂ ਨੀਤੀਆਂ ਨਾਲ ਸਮੱਸਿਆਵਾਂ ਵੱਧ ਰਹੀਆਂ ਹਨ। ਉਘੇ ਚਿੰਤਕ ਡਾ ਸੁਰਜੀਤ ਬਰਾੜ ਨੇ ਕਿਹਾ ਕਿ ਪੰਜਾਬ ਦੀਆਂ ਵੱਖ ਵੱਖ ਕਿਸਾਨ ਜੱਥੇਬੰਦੀਆਂ ਅਤੇ ਨੌਜਵਾਨ ਸਭਾਵਾਂ ਦੇ ਨੁਮਾਇੰਦਿਆਂ ਨੂੰ ਸੈਮੀਨਾਰਾਂ ਵਿਚ ਸਾਮਲ ਕੀਤਾ ਜਾਵੇਗਾ। ਉਘੇ ਸਮਾਜਸੇਵੀ ਚਿੰਤਕ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਪੰਜਾਬ ਪੱਧਰ ਤੇ ਸਰਗਰਮ ਮੁਹਿੰਮ ਸੁਰੂ ਕਰਨਾ ਸਮੇ ਦੀ ਲੋੜ ਹੈ। ਪ੍ਰਗਤੀਸ਼ੀਲ ਲੇਖਿਕ ਸੰਘ ਅਤੇ ਕੁਦਰਤਵਾਦੀ ਸਰਬਸਾਂਝਾ ਮੰਚ ਦੇ ਪ੍ਰਧਾਨ ਅਸ਼ੋਕ ਚਟਾਨੀ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿਚੋਂ ਸੈਮੀਨਾਰਾਂ ਦੀ ਸੁਰੂਆਤ ਕਰਨ ਲਈ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਵਿਚਾਰ ਚਰਚਾ ਵਿਚ ਡਾ ਹਰਨੇਕ ਸਿੰਘ ਰੋਡੇ, ਗੁਰਬਖਸ਼ੀਸ ਸਿੰਘ ਘੱਲ ਕਲਾਂ, ਕੁਲਵੰਤ ਸਿੰਘ ਘੱਲਕਲਾਂ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਹਰਭਜਨ ਸਿੰਘ ਨਾਗਰਾ, ਗੁਰਮੀਤ ਸਿੰਘ ਥੂਹੀ ਪਟਿਆਲਾ ਨੇ ਹਿੱਸਾ ਲਿਆ ਤੇ ਆਪਣੇ ਆਪਣੇ ਸੁਝਾਅ ਦਿੱਤੇ।ਇਸ ਮੀਟਿੰਗ ਵਿਚ ਬੀਬੀ ਚਰਨਜੀਤ ਕੌਰ ਲੁਬਾਣਾ, ਗੁਰਦੇਵ ਸਿੰਘ ਘੱਲਕਲਾਂ, ਨਿਰੰਜਨ ਸਿੰਘ ਘੱਲਕਲਾਂ, ਜਤਿੰਦਰ ਸਿੰਘ ਵੀ ਸਾਮਲ ਸਨ।