ਅਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਫ਼ੌਜੀ ਜਵਾਨ ਸਹਿਜਪਾਲ ਸਿੰਘ ਦਾ ਸਸਕਾਰ ਅੱਜ
ਜਗਤਾਰ ਸਿੰਘ
ਪਟਿਆਲਾ 29 ਮਈ 2023: ਅਸਾਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਫ਼ੌਜੀ ਜਵਾਨ ਸਹਿਜਪਾਲ ਸਿੰਘ ਦਾ ਸੰਸਕਾਰ 11 ਵਜੇ ਸਮਾਣਾ ਦੇ ਪਿੰਡ ਰੰਧਾਵਾ ਚ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੱਲ੍ਹ 28 ਮਈ ਨੂੰ ਦੇਰ ਸ਼ਾਮ ਪਟਿਆਲਾ ਛਾਉਣੀ ਲਿਆਂਦਾ ਗਿਆ ਸੀ।
ਅੱਜ ਸਵੇਰੇ 10 ਵਜੇ ਅੰਤਿਮ ਦਰਸ਼ਨਾਂ ਲਈ ਸ਼ਹੀਦ ਦੇ ਜੱਦੀ ਪਿੰਡ ਰੰਧਾਵਾ ਸਮਾਣਾ ਚ ਮ੍ਰਿਤਕ ਦੇਹ ਰੱਖੀ ਜਾਵੇਗੀ।
ਪੰਜਾਬ ਦੇ ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ, ਸੂਚਨਾ ਤੇ ਲੋਕ ਸੰਪਰਕ ਅਤੇ ਬਾਗਬਾਨੀ, ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਅੰਤਿਮ ਸੰਸਕਾਰ ਦੀ ਰਸਮ ਵਿਚ ਸ਼ਮੂਲੀਅਤ ਕਰਨਗੇ।
ਪਿਤਾ ਅਮਰਜੀਤ ਸਿੰਘ ਸ਼ਹੀਦ ਪੁੱਤਰ ਦੀ ਚਿਤਾ ਨੂੰ ਅਗਨ ਭੇਟ ਕਰਨਗੇ
ਉਸ ਦਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ (21) ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਰਿਹਾ ਹੈ
ਇਸ ਸਮੇਂ ਲੱਦਾਖ ਵਿੱਚ ਤਾਇਨਾਤ ਹੈ