ਪਹਿਲਾਂ ਕੁੱਟਮਾਰ, ਫਿਰ ਸ਼ਰੇਆਮ ਚਾਕੂ ਨਾਲ ਹਮਲਾ ਕਰਕੇ ਕਰ ਤਾ ਲੜਕੀ ਦਾ ਕਤਲ
ਨਵੀਂ ਦਿੱਲੀ, 29 ਮਈ 2023 : ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ 16 ਸਾਲਾ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲੜਕੀ ਨੂੰ ਲੋਕਾਂ ਦੇ ਸਾਹਮਣੇ ਸੜਕ ਵਿਚਕਾਰ ਬੇਰਹਿਮੀ ਨਾਲ ਕੁੱਟਿਆ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਨੇ ਲੜਕੀ 'ਤੇ ਚਾਕੂਆਂ ਨਾਲ ਕਈ ਵਾਰ ਕੀਤੇ ਅਤੇ ਫਿਰ ਉਸ 'ਤੇ ਭਾਰੀ ਪੱਥਰ ਨਾਲ ਵਾਰ ਕੀਤਾ। ਕਤਲ ਦੀ ਵੀਡੀਓ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਜਿਸ ਥਾਂ 'ਤੇ ਲੜਕੀ ਨੂੰ ਚਾਕੂਆਂ ਨਾਲ ਭੰਨਿਆ ਜਾ ਰਿਹਾ ਹੈ, ਉਥੇ ਲੋਕ ਵੀ ਲੰਘਦੇ ਦੇਖੇ ਜਾ ਰਹੇ ਹਨ। ਪਰ ਕਿਸੇ ਨੇ ਦਖਲ ਨਹੀਂ ਦਿੱਤਾ।