ਪੰਜਾਬ ਭਰ ਵਿੱਚ 11 ਥਾਵਾਂ ਤੇ ਪਾਣੀਆਂ ਦੇ ਮਸਲੇ ਤੇ ਕਿਸਾਨਾਂ ਦੇ ਤਿੰਨ ਦਿਨਾਂ ਮੋਰਚੇ ਅੱਜ ਤੋਂ ਸ਼ੁਰੂ,
ਸਾਰੀ ਵਾਹੀਯੋਗ ਜ਼ਮੀਨ ਲਈ ਨਹਿਰੀ ਪਾਣੀ,ਧਰਾਤਲੀ ਪਾਣੀ ਬਚਾਉਣ,ਜਲ ਪ੍ਰਦੂਸ਼ਣ ਰੋਕਣ ਸਮੇਤ ਕਈ ਅਹਿਮ ਮੰਗਾਂ
ਰੋਹਿਤ ਗੁਪਤਾ
ਗੁਰਦਾਸਪੁਰ 29 ਮਈ 2023: ਪਾਣੀਆਂ ਨਾਲ ਸਬੰਧਿਤ ਮਸਲਿਆਂ ਨੂੰ ਲੈ ਕੇ ਤਿੰਨ ਦਿਨਾਂ ਮੋਰਚੇ ਗੁਰਦਾਸਪੁਰ ਦੇ ਨਹਿਰੀ ਵਿਭਾਗ ਦੇ ਦਫ਼ਤਰਾਂ ਅੱਗੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੋਜੀ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਦੀ ਅਗਵਾਹੀ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਗਿਆ |
ਇਸ ਮੌਕੇ ਵੱਖ ਵੱਖ ਜੋਨਾਂ ਤੋ ਪੁਹੰਚੇ ਧਰਨਾਕਾਰੀਆਂ ਨਾਲ ਮੋਰਚੇ ਦੀਆਂ ਮੰਗਾਂ ਬਾਰੇ ਸਟੇਜ ਤੋਂ ਵਿਚਾਰਕ ਸਾਂਝ ਪਾਉਂਦੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ 100% ਵਾਹੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਜਿਸ ਨਾਲ ਖੇਤੀ ਵਿਚ ਵਰਤੋਂ ਲਈ ਧਰਤੀ ਹੇਠੋ ਪਾਣੀ ਕੱਢਣ ਦੀ ਲੋੜ ਵਿੱਚ ਭਾਰੀ ਕਮੀ ਆਵੇਗੀ | ਉਹਨਾਂ ਕਿਹਾ ਕਿ ਜਿਸ ਸਮੇ ਨਹਿਰੀ ਪਾਣੀ ਦੀ ਵਰਤੋਂ ਖੇਤੀ ਲਈ ਨਾ ਹੋਵੇ ਉਸ ਸਮੇ ਲਈ ਮੋਗਹਿਆ ਕੋਲ ਬੋਰਵੈੱਲ ਬਣਾਏ ਜਾਣ ਅਤੇ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਲਈ ਪਾਣੀ ਧਰਤੀ ਹੇਠ ਭੇਜਣ ਲਈ ਵਰਤਿਆ ਜਾਵੇ ਤਾਂ ਜੋ ਨੀਵੇਂ ਹੋ ਰਹੇ ਜਮੀਨੀ ਪਾਣੀ ਦੀ ਮੁੜ ਭਰਪਾਈ ਕੀਤੀ ਜਾ ਸਕੇ | ਓਹਨਾ ਮੰਗ ਕੀਤੀ ਕਿ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ ਲਈ ਅੰਡਰ ਗ੍ਰਾਉੰਡ ਪਾਈਪ ਲਾਈਨਾਂ ਪਾਈਆਂ ਜਾਣ ਅਤੇ ਪੰਜਾਬ ਦੇ ਪਾਣੀਆਂ ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਵਾਲੇ, ਵਿਸ਼ਵ ਬੈਕਾਂ ਦੀਆਂ ਹਦਾਇਤਾਂ ਉਤੇ ਲੱਗਣ ਵਾਲੇ,ਨਹਿਰੀ ਪ੍ਰੋਜੈਕਟ ਲਾਉਣ ਦਾ ਕੰਮ ਬੰਦ ਕੀਤਾ ਜਾਵੇ ਅਤੇ ਪੀਣ ਲਈ ਸਾਫ ਪਾਣੀ ਪਹੁੰਚਣ ਦਾ ਕੰਮ ਜਲ ਸਪਲਾਈ ਮਹਿਕਮੇ ਨੂੰ ਦਿੱਤਾ ਜਾਵੇ |
ਆਗੂਆਂ ਨੇ ਕਿਹਾ ਪ੍ਰਾਈਵੇਟ ਵਪਾਰੀਆਂ ਦੀਆਂ ਫੈਕਟਰੀਆ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਜ਼ਮਾ ਨੂੰ ਛਿੱਕੇ ਟੰਗ ਕੇ ਕੈਮੀਕਲ ਯੁਕਤ ਪਾਣੀ ਧਰਤੀ ਹੇਠ ਅਤੇ ਦਰਿਆਵਾਂ ਵਿੱਚ ਪਾ ਕੇ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਡਰੇਨਾਂ ਅਤੇ ਬਰਸਾਤੀ ਨਾਲਿਆਂ ਵਿੱਚ ਵੀ ਬਿਨਾ ਸੋਧਿਆ ਪਾਣੀ ਪਾਇਆ ਜਾ ਰਿਹਾ ਹੈ ਜਿਸ ਨਾਲ ਕੈਂਸਰ ਤੇ ਕਾਲਾ ਪੀਲੀਆ ਵਰਗੀਆਂ ਬੀਮਾਰੀਆਂ ਫੈਲ ਰਹੀਆਂ ਹਨ, ਇਸਦੇ ਹੱਲ ਲਈ ਫੈਕਟਰੀ ਮਾਲਕਾਂ ਤੇ ਮਿਸਾਲੀ ਕਾਰਵਾਈ ਕੀਤੀ ਜਾਵੇ ਅਤੇ ਪਾਣੀ ਸੋਧ ਕੇ ਖੇਤੀ ਲਈ ਵਰਤਣ ਦਾ ਪ੍ਰਬੰਧ ਹੋਵੇ | ਪਾਣੀ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੇ ਬਦਲ ਵਜੋਂ ਮੱਕੀ, ਤੇਲ ਬੀਜ਼ਾਂ ਅਤੇ ਦਾਲਾ ਦੀ ਖਰੀਦ ਦੀ ਗਰੰਟੀ ਸੁਨਿਸ਼ਚਿਤ ਕੀਤੀ ਜਾਵੇ | ਅਖੀਰ ਵਿੱਚ ਓਹਨਾਂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਜਥੇਬੰਦੀ ਕੱਲ੍ਹ ਦਿੱਲੀ ਵਿੱਚ ਧਰਨਾਕਾਰੀ ਪਹਿਲਵਾਨਾਂ ਤੇ ਤਾਨਾਸ਼ਾਹੀ ਤਰੀਕੇ ਨਾਲ ਹੋਈ ਕਾਰਵਾਈ ਦੀ ਸਖਤ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਦੇਸ਼ ਦੀਆਂ ਬੇਟੀਆਂ ਨਾਲ ਇਨਸਾਫ ਕਰਦੇ ਹੋਏ ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕੀਤਾ ਜਾਵੇ | ਇਸ ਮੌਕੇਂ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਅੱਲੜ ਪਿੰਡੀ, ਸਤਨਾਮ ਸਿੰਘ ਖਜਾਨਚੀ, ਅਨੂਪ ਸਿੰਘ ਸੁਲਤਾਨੀ, ਸੁਖਜਿੰਦਰ ਸਿੰਘ ਗੋਤ, ਗੁਰਮੁਖ ਸਿੰਘ ਖਾਨਮਲੱਕ, ਕੈਪਟਨ ਸ਼ਮਿੰਦਰ ਸਿੰਘ, ਕੁਲਜੀਤ ਸਿੰਘ ਹਯਾਤ ਨਗਰ, ਰਣਬੀਰ ਸਿੰਘ ਡੁਗਰੀ, ਮਾਸਟਰ ਗੁਰਜੀਤ ਸਿੰਘ, ਵੱਸਣ ਸਿੰਘ ਪੀਰਾਂ ਬਾਗ਼, ਡਾਕਟਰ ਦਲਜੀਤ ਸਿੰਘ, ਨਿਸ਼ਾਨ ਸਿੰਘ ਮਹੇੜੂ, ਰਸ਼ਪਾਲ ਸਿੰਘ ਸੂਬੇਦਾਰ, ਰਣਜੀਤ ਸਿੰਘ ਮੱਲ੍ਹੀ, ਰਾਮ ਮੂਰਤੀ, ਬਖਸ਼ੀਸ਼ ਸਿੰਘ ਸਲਤਾਨੀ, ਸੁੱਚਾ ਸਿੰਘ ਬਲੱਗਣ, ਅਨੂਪ ਸਿੰਘ ਸਕੱਤਰ, ਨਰਿੰਦਰ ਸਿੰਘ ਆਲੀਨੰਗਲ, ਦਿਲਬਾਗ ਸਿੰਘ ਹਰਦੋਛੰਨੀ, ਹਰਜੀਤ ਕੌਰ, ਗੁਰਪ੍ਰੀਤ ਕੌਰ, ਬਲਬੀਰ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ |