ਸੰਘਰਸ਼ਸੀਲ ਆਗੂ ਦੇ ਮੋਢਿਆਂ ਤੇ ਰੱਖੀ ਸਹਿਕਾਰੀ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦੀ ਪੰਜਾਲ਼ੀ
ਅਸ਼ੋਕ ਵਰਮਾ
ਬਠਿੰਡਾ 29 ਮਈ 2023: ਸਹਿਕਾਰੀ ਸਭਾਵਾਂ ਯੂਨੀਅਨ ਨਾਲ ਜੁੜੇ ਮੁਲਾਜ਼ਮਾਂ ਦੇ ਹੱਕਾਂ ਜਾਂ ਫਿਰ ਕਿਸਾਨ ਮਸਲਿਆਂ ਦੀ ਗੱਲ ਹੁੰਦੀ ਤਾਂ ਗੁਰਪਾਲ ਸਿੰਘ ਸਭ ਤੋਂ ਅਗੇ ਖੜਾ ਹੁੰਦਾ ਸੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਭਾਗੀ ਦੀ ਸਹਿਕਾਰੀ ਸਭਾ ਦੇ ਸਕੱਤਰ ਗੁਰਪਾਲ ਸਿੰਘ ਦਾ ਹੌਸਲਾ ਪੁਲਿਸ ਦੇ ਦਬਕੇ ਵੀ ਨਹੀਂ ਤੋੜ ਸਕੇ।
ਸਹਿਕਾਰੀ ਸਭਾਵਾਂ ਯੂਨੀਅਨ ਦੇ ਇਸ ਸੰਘਰਸ਼ਸ਼ੀਲ ਆਗੂ ਦੀ ਹੁਣ ਤੱਕ ਦੀ ਜ਼ਿੰਦਗੀ ਦਾ ਇਹੋ ਸਾਰ-ਤੱਤ ਰਿਹਾ ਹੈ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੰਘਰਸ਼ ਦਾ ਤਮਾਸ਼ਾ ਘਰ ਫ਼ੂਕ ਕੇ ਦੇਖਿਆ ਅਤੇ ਯੂਨੀਅਨ ਨੂੰ ਸੰਘਰਸ਼ ਦਾ ਪਿੜ ਦਿੱਤਾ। ਤਾਹੀਂ ਤਾਂ ਹੁਣ ਗੁਰਪਾਲ ਸਿੰਘ ਸਿੱਧੂ ਨੂੰ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਯੂਨੀਅਨ ਦੀ ਸੂਬਾ ਪੱਧਰੀ ਚੋਣ ਜਿਲ੍ਹਾ ਮੋਗਾ ਵਿਖੇ ਗੁਰਦੇਵ ਸਿੰਘ ਸਿੱਧੂ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਬਹਾਦੁਰ ਸਿੰਘ ਜੱਲਾ ਫ਼ਤਹਿਗੜ੍ਹ ਸਾਹਿਬ ਨੂੰ ਸੂਬਾ ਪ੍ਰਧਾਨ ਅਤੇ ਗੁਰਪਾਲ ਸਿੰਘ ਸਿੱਧੂ ਗਹਿਰੀ ਭਾਗੀ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੀਟਿੰਗ ਵਿਚ ਜਿਲ੍ਹਾ ਬਠਿੰਡਾ ਵੱਲੋਂ ਭੁਪਿੰਦਰ ਸਿੰਘ ਚਾਉਕੇ, ਬਲਜਿੰਦਰ ਸ਼ਰਮਾ ਕੋਟਸ਼ਮੀਰ, ਗੁਰਮੇਲ ਸਿੰਘ ਸਕੱਤਰ ਜੱਸੀ ਅਤੇ ਕਰਮਜੀਤ ਸਿੰਘ ਗੰਗਾ ਹਾਜ਼ਰ ਸਨ।
ਆਪਣੀ ਚੋਣ ਉਪਰੰਤ ਗੁਰਪਾਲ ਸਿੰਘ ਨੇ ਆਖਿਆ ਕਿ ਉਹ ਪਹਿਲਾਂ ਦੀ ਤਰ੍ਹਾਂ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਉਠਾਉਣਗੇ। ਉਨ੍ਹਾਂ ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਆਪਣੇ ਸਾਥੀਆਂ ਨਾਲ ਖੜ੍ਹਨ ਦਾ ਭਰੋਸਾ ਵੀ ਦਵਾਇਆ ਪਹਿਲਾ ਦੀ ਤਰਾਂ ਨਿੱਤਰਨ ਦਾ ਵਾਅਦਾ ਵੀ ਕੀਤਾ।
ਇਸ ਮੌਕੇ ਹਾਜ਼ਰ ਸਾਬਕਾ ਪ੍ਰਧਾਨ ਡਵੀਜਨ ਫਿਰੋਜ਼ਪੁਰ ਜਸਕਰਨ ਸਿੰਘ ਕੋਟ ਸ਼ਮੀਰ, ਸਾਬਕਾ ਸਕੱਤਰ ਮੁਰਾਰੀ ਲਾਲ ਜੈਦਕਾ ,ਤਲਵੰਡੀ ਸਾਬੋ ਦੇ ਸਕੱਤਰ ਬਿੱਕਰ ਸਿੰਘ,
ਰਘਵੀਰ ਸਿੰਘ ਜੈ ਸਿੰਘ ਵਾਲਾ, ਪਰਮਜੀਤ ਸਿੰਘ ਸ਼ੇਰਗੜ ਹਰਪ੍ਰੀਤ ਸਿੰਘ ਮਹਿਤਾ,ਦਲਜੀਤ ਸਿੰਘ ਰਾਏਕੇ,ਜਗਜੀਤ ਸਿੰਘ ਦਿਉਣ. ਕੁਲਵੰਤ ਸਿੰਘ ਹਮੀਰਗੜ੍ਹ ਅਤੇ ਜਗਜੀਤ ਸਿੰਘ ਬਹਿਮਣ ਦੀਵਾਨਾ ਬਾਅਦ ਆਗੂਆਂ ਨੇ ਗੁਰਪਾਲ ਸਿੰਘ ਨੂੰ ਵਧਾਈ ਦਿੱਤੀ।