← ਪਿਛੇ ਪਰਤੋ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਦਾ ਨਤੀਜਾ ਸੌ ਫੀਸਦੀ ਰਿਹਾ ਅਸ਼ੋਕ ਵਰਮਾ ਬਠਿੰਡਾ 29 ਮਈ 2023: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਦਾ ਕਾਮਰਸ ਅਤੇ ਬੈਕਿੰਗ ਦਾ ਨਤੀਜਾ ਸੌ ਫੀਸਦੀ ਰਿਹਾ ਜਿਸ ਨੂੰ ਦੇਖਦਿਆਂ ਬੱਚਿਆਂ ਰਾਖੀ ਅੱਗਰਵਾਲ ਨੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਵਰਿੰਦਰਪਾਲ ਸਿੰਘ ਸਿੱਧੂ ਨੇ ਸਫਲਤਾ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਧਾਈ ਦੇਂਦਿਆਂ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕਾਮਰਸ ਦੇ ਲੈਕਚਰਾਰ ਨੀਤੂ ਸ਼ਰਮਾ,ਸੰਦੀਪ ਕੁਮਾਰ ਅਤੇ ਬੈਕਿੰਗ ਦੇ ਲੈਕਚਰਾਰ ਵਿਜੈ ਭੂਸ਼ਨ,ਅਰੁਣ ਕੁਮਾਰ ਅਤੇ ਸਮੂਹ ਮਾਸਟਰ ਕਾਡਰ ਅਧਿਆਪਕ ਹਾਜ਼ਰ ਸਨ ਇਸ ਮੌਕੇ ਪਿੰਡ ਦੇ ਸਰਪੰਚ ਵਕੀਲ ਸਿੰਘ ਨੇ ਸਕੂਲ ਦੇ ਮਿਹਨਤੀ ਸਟਾਫ਼ ਅਤੇ ਬੱਚਿਆਂ ਨੂੰ ਵਧਾਈ ਦਿੱਤੀ
Total Responses : 71