ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸ਼ਾਨਨ ਪ੍ਰਾਜੈਕਟ ’ਤੇ ਫਿਰ ਜਤਾਇਆ ਹੱਕ, ਕੇਂਦਰ ਕੋਲ ਚੁੱਕਿਆ ਮੁੱਦਾ
ਨਵੀਂ ਦਿੱਲੀ, 29 ਮਈ, 2023: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਬਿਜਲੀ ਮੰਤਰੀ ਆਰ ਕੇ ਸਿੰਘ ਨਾਲ ਮੁਲਾਕਾਤ ਕਰ ਕੇ ਸ਼ਾਨਨ ਪ੍ਰਾਜੈਕਟ ’ਤੇ ਫਿਰ ਤੋਂ ਹਿਮਾਚਲ ਪ੍ਰਦੇਸ਼ ਦਾ ਹੱਕ ਜਤਾਇਆ ਹੈ।
ਮੀਟਿੰਗ ਮਗਰੋਂ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਬਿਜਲੀ ਦੇ ਪ੍ਰਾਜੈਕਟ ਹਨ, ਉਸ ਸੰਦਰਭ ਵਿਚ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨਾਲ ਮੁਲਾਕਾਤ ਕੀਤੀ ਹੈ ਅਤੇ ਗ੍ਰੀਨ ਹਾਈਡਰੋਜਨ ਦੇ ਖੇਤਰ ਵਿਚ ਕਿਵੇਂ ਅੱਗੇ ਵਧਿਆ ਜਾਵੇ, ਇਸ ’ਤੇ ਚਰਚਾ ਕੀਤੀ ਹੈ।ਸ਼ਾਨਨ ਸਾਡਾ ਪ੍ਰਾਜੈਕਟਹੈ, ਉਸਨੂੰ ਲੈ ਕੇ ਗੱਲ ਕੀਤੀਹੈ ਤੇ ਕਿਹਾ ਹੈ ਕਿ ਸਾਨੂੰ ਰਾਅ ਮੈਟੀਰੀਅਲ ਦੀ ਰਾਇਲਟੀ ਮਿਲਣੀ ਚਾਹੀਦੀ ਹੈ। ਇਸ ਮਾਮਲੇ ਵਿਚ ਪੱਖ ਕੇਂਦਰੀ ਮੰਤਰੀ ਦੇ ਸਾਹਮਣੇ ਰੱਖਿਆ ਹੈ।
ਉਹਨਾਂ ਕਿਹਾ ਕਿ ਅਸੀਂ ਵਿੱਤ ਮੰਤਰੀ ਤੇ ਵਾਤਾਵਰਣ ਮੰਤਰੀ ਤੋਂ ਵੀ ਮਿਲਣ ਦਾ ਸਮਾਂ ਮੰਗਿਆ ਹੈ।
ਉਹਨਾਂ ਕਿਹਾ ਕਿ ਦਿੱਲੀਦੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਹੋਈ ਹੈ, ਉਹਨਾਂ ਦੇ ਕੁਝ ਮੁੱਦੇ ਹਨ ਜਿਹਨਾਂ ਵਿਚ ਰੇਣੂਕਾ ਡੈਮ ਦਾ ਮੁੱਦਾ, ਕਿਸ਼ਾਊ ਡੈਮ ਦਾ ਮੁੱਦਾ ਹੈ ਜਿਸ ਵਿਚ ਤਿੰਨ ਸਟੇਟਾਂ ਸ਼ਾਮਲ ਹਨ ਤੇ ਹਰਿਆਣਾ ਵੀ ਸ਼ਾਮਲਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਨੇ ਦਿੱਲੀ ਵਾਸਤੇ ਪਾਣੀ ਮੰਗਿਆ ਹੈ ਅਤੇ ਕਿਹਾ ਹੈ ਕਿ ਉਸਦੀ ਬਣਦੀ ਕੀਮਤ ਅਸੀਂ ਤੁਹਾਨੂੰ ਦਿਆਂਗੇ। ਉਹਨਾਂ ਕਿਹਾਕਿ ਇਹਨਾਂ ਸਾਰੇ ਮੁੱਦਿਆਂ ’ਤੇ ਸਾਡੇ ਅਧਿਕਾਰੀਆਂ ਅਤੇ ਹਰਿਆਣਾ ਦੇ ਅਧਿਕਾਰੀਆਂ ਤੇ ਦਿੱਲੀ ਦੇ ਅਧਿਕਾਰੀਆਂ ਵਿਚ ਅੱਗੇ ਗੱਲਬਾਤ ਹੋਵੇਗੀ। ਉਹਨਾਂ ਕਿਹਾ ਕਿ ਪਾਣੀ ਦੇਣਾ ਪੁੰਨ ਦਾ ਕੰਮ ਹੈ।
ਉਹਨਾਂ ਦੱਸਿਆ ਕਿ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਨਾਲ ਮੁਲਾਕਾਤ ਹੋਈ ਹੈ ਜਿਹਨਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮਾਮਲੇ ਵਿਚ ਚੰਗਾ ਕੰਮ ਕਰੋ, ਭਰਾ ਹੋਣ ਦੇ ਨਾਅਤੇ ਮੇਰੀ ਦੁਆ ਹੈ ਕਿ ਤੁਸੀਂ ਚੰਗਾ ਕੰਮ ਕਰੋਗੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਦਫਤਰ ਵਿਚ ਭ੍ਰਿਸ਼ਟਾਚਾਰ ਦਾ ਕੋਈ ਮਾਮਲਾ ਉਹਨਾਂ ਦੇ ਧਿਆਨ ਵਿਚ ਨਹੀਂ ਹੈ।