ਅਰੋੜਾ ਮਹਾਂਸਭਾ ਕੋਟਕਪੂਰਾ ਨੇ ਸ਼੍ਰੀ ਅਰੂਟ ਜੀ ਮਹਾਰਾਜ ਜੀ ਦੇ ਜਨਮ ਦਿਵਸ ਮੌਕੇ ਭਜਨ ਸੰਧਿਆ ਪ੍ਰੋਗਰਾਮ ਕਰਵਾਇਆ
ਦੀਪਕ ਗਰਗ
ਕੋਟਕਪੂਰਾ 29 ਮਈ 2023: ਅਰੋੜਾ ਮਹਾਂਸਭਾ ਕੋਟਕਪੂਰਾ ਵੱਲੋਂ ਅਰੋੜਬੰਸ ਦੇ ਬਾਨੀ ਸ਼੍ਰੀ ਅਰੂਟ ਜੀ ਮਹਾਰਾਜ ਜੀ ਦੇ ਜਨਮ ਦਿਵਸ ਮੌਕੇ 'ਤੇ ਸਥਾਨਕ ਵਿਜੇ ਨਗਰ ਵਿਖੇ ਸਥਿਤ ਸ਼ਕਤੀ ਸਥਲ ਮਾਂ ਦੁਰਗਾ ਮੰਦਰ ਵਿਖੇ ਪ੍ਰਧਾਨ ਹਰੀਸ਼ ਸੇਤੀਆ ਦੀ ਅਗਵਾਈ ਹੇਠ ਭਜਨ ਸੰਧਿਆ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ, ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ. ਅਤੇ ਅਮਨਦੀਪ ਸਿੰਘ ਸੰਧੂ ਪੀ.ਏ. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਪ੍ਰਧਾਨ ਹਰੀਸ਼ ਸੇਤੀਆ, ਜਗਦੀਸ਼ ਛਾਬੜਾ, ਸੇਵਾ ਸਿੰਘ ਚਾਵਲਾ, ਵੇਦ ਅਰੋੜਾ, ਟੀ.ਆਰ ਅਰੋੜਾ, ਮਨਮੋਹਨ ਸਿੰਘ ਚਾਵਲਾ, ਨਰਿੰਦਰ ਬੈੜ੍ਹ, ਵਿਪਨ ਬਿੱਟੂ, ਵਿਨੋਦ ਸਚਦੇਵਾ, ਹਰਸ਼ ਅਰੋੜਾ, ਰਵਿੰਦਰ ਰੂਬੀ, ਜਤਿੰਦਰ ਚਾਵਲਾ, ਬਲਦੇਵ ਕਟਾਰੀਆ, ਵਰਿੰਦਰ ਕਟਾਰੀਆ, ਡਾ.ਗਗਨ ਅਰੋੜਾ, ਰਵਿੰਦਰ ਮੌਂਗਾ ਤੇ ਮਨੀਸ਼ ਮੌਂਗਾ ਵੱਲੋਂ ਸ਼੍ਰੀ ਅਰੂਟ ਜੀ ਮਹਾਰਾਜ ਦੀ ਤਸਵੀਰ ਅੱਗੇ ਫੁੱਲ ਭੇਂਟ ਕੀਤੇ ਗਏ। ਇਸ ਦੌਰਾਨ ਸਭਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਅਤੇ ਪੰਜਾਬ ਇੰਚਾਰਜ ਅਰੁਣ ਨਾਰੰਗ ਵੱਲੋਂ ਅਰੂਟ ਜੀ ਮਹਾਰਾਜ ਦੀ ਜੀਵਨੀ ਬਾਰੇ ਚਾਨਣਾ ਪਾਉਂਦੇ ਹੋਏ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੂੰ ਅਪੀਲ ਕੀਤੀ ਕਿ ਕੋਟਕਪੂਰਾ ਵਿੱਚ ਸਭਾ ਵੱਲੋਂ ਇੱਕ ਧਰਮਸ਼ਾਲਾ ਬਨਾਉਣ ਲਈ ਸਥਾਨ ਦੇਣ ਦੇ ਨਾਲ-ਨਾਲ ਸ਼ਹਿਰ ਦੀ ਕਿਸੇ ਪ੍ਰਮੁੱਖ ਜਗਾ 'ਤੇ ਸ਼੍ਰੀ ਅਰੂਟ ਜੀ ਮਹਾਰਾਜ ਦੀ ਮੂਰਤੀ ਲਗਵਾਈ ਜਾਵੇ। ਇਸ ਦੌਰਾਨ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੇ ਹਾਲ ਵਿੱਚ ਮੌਜੂਦ ਸੰਗਤਾਂ ਨੂੰ ਸ਼੍ਰੀ ਅਰੂਟ ਜੀ ਮਹਾਰਾਜ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਅਰੋੜਾ ਮਹਾਂਸਭਾ ਵੱਲੋਂ ਬਰਾਦਰੀ ਦੇ ਨਾਲ-ਨਾਲ ਸਮਾਜ ਦੇ ਜਰੂਰਤਮੰਦ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਸਭਾ ਦੇ ਸੂਬਾਈ ਆਗੂਆਂ ਵੱਲੋਂ ਧਰਮਸ਼ਾਲਾ ਲਈ ਸਥਾਨ ਅਤੇ ਅਰੂਟ ਜੀ ਮਹਾਰਾਜ ਦੀ ਮੂਰਤੀ ਲਗਵਾਉਣ ਦਾ ਭਰੋਸਾ ਦੇਣ ਦੇ ਨਾਲ-ਨਾਲ ਸਰਕਾਰ ਵੱਲੋਂ ਗਠਿਤ ਕੀਤੇ ਜਾਣ ਵਾਲੇ ਭਲਾਈ ਬੋਰਡ ਵਿੱਚ ਅਰੋੜਾ ਮਹਾਂਸਭਾ ਦੇ ਮੈਂਬਰਾਂ ਨੂੰ ਨੁਮਾਇੰਦਗੀ ਦਿਵਾਉਣ ਦੀ ਵੀ ਹਾਮੀਂ ਭਰੀ। ਉਨ੍ਹਾਂ ਕਿਹਾ ਕਿ ਬਰਾਦਰੀ ਜਿੱਥੇ ਹਰ ਕੰਮ ਵਿੱਚ ਸਮਰੱਥ ਹੈ ਉੱਥੇ ਕਾਰੋਬਾਰੀ ਹੋਣ ਕਾਰਨ ਸਰਕਾਰ ਨੂੰ ਵੱਡਾ ਟੈਕਸ ਵੀ ਦੇ ਰਹੀ ਹੈ, ਜਿਸ ਨਾਲ ਸਰਕਾਰ ਵੱਲੋਂ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਉਨ੍ਹਾਂ ਸਮੂਹ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਇਸ ਬਰਾਦਰੀ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹੇਗੀ। ਇਸ ਦੌਰਾਨ ਪ੍ਰਸਿੱਧ ਗਾਇਕ ਰਕੇਸ਼ ਸਚਦੇਵਾ ਵੱਲੋਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਰਕੇਸ਼ ਕਾਲੜਾ, ਵਿਜੇ ਨਰੂਲਾ, ਭਜਨ ਚਾਵਲਾ, ਪਵਨ ਸਪਰਾ, ਸੁਨੀਲ ਅਰੋੜਾ, ਜਗਮੋਹਨ ਜੱਗੀ, ਰਾਜਨ ਸੇਠੀ, ਰਵੀ ਕਾਲੜਾ, ਸੁਮਿਤ ਅਰੋੜਾ, ਮਨੀਸ਼ ਅਰੋੜਾ, ਸਨੀ ਪਠੇਜਾ, ਰਮਨ ਧਿੰਗੜਾ, ਰਮਨ ਮਨਚੰਦਾ, ਅਸ਼ਵਨੀ ਚਾਵਲਾ, ਨੀਰਜ ਕੱਕੜ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਮੰਚ ਸੰਚਾਲਨ ਵਰਿੰਦਰ ਕਟਾਰੀਆ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਓਮਕਾਰ ਗੋਇਲ, ਖਜਾਂਨਚੀ ਮਿੱਤਲ, ਮੋਹਨ ਲਾਲ ਗੁਲਾਟੀ, ਕ੍ਰਿਸ਼ਨ ਗੋਇਲ ਕਾਲਾ, ਰਾਜ ਅਰੋੜਾ, ਵਰਿੰਦਰ ਅਰੋੜਾ ਬਾਬਾ ਮਿਲਕ, ਮਨੋਹਰ ਲਾਲ ਪ੍ਰਧਾਨ ਬਠਿੰਡਾ, ਅਨਿਲ ਬਜਾਜ ਜਨਰਲ ਸੈਕਟਰੀ ਪੰਜਾਬ, ਸੁਮਿਤ ਪੁਜਾਣਾ ਯੂਥ ਪ੍ਰਧਾਨ ਮੋਗਾ, ਸੰਜੀਵ ਕਾਲੜਾ, ਸੰਜੀਵ ਨਰੂਲਾ ਮੀਤ ਪ੍ਰਧਾਨ ਪੰਜਾਬ ਸਮੇਤ ਅਗਰਵਾਲ ਸਭਾ, ਅਗਰਵਾਲ ਸੇਵਾ ਸਮਿਤੀ, ਬ੍ਰਾਹਮਣ ਸਭਾ, ਬ੍ਰਾਹਮਣ ਵਿਕਾਸ ਮੰਚ, ਜੈਨ ਸਭਾ, ਰਾਮਸ਼ਰਨਮ, ਡੇਰਾ ਦਰਿਆਗਿਰੀ, ਜੈ ਦੁਰਗਾ ਭਜਨ ਮੰਡਲੀ ਅਤੇ ਰਾਧਾ ਕ੍ਰਿਸ਼ਨ ਮੰਦਰ ਆਦਿ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜਰ ਸਨ।