ਜਿਮਖਾਨਾ ਕਲੱਬ ਨੇ ਕਰਵਾਇਆ ਕ੍ਰਿਕਟ ਟੂਰਨਾਮੈਂਟ
ਜਗਤਾਰ ਸਿੰਘ
ਪਟਿਆਲਾ 29 ਮਈ 2023: ਜਿਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਪਾਂਨੀ, ਸਕੱਤਰ ਹਰਪ੍ਰੀਤ ਸੰਧੂ ਅਤੇ ਕਲੱਬ ਮੈਨੇਜਮੈਂਟ ਵੱਲੋਂ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਮੈਂਬਰਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਆਪਣੀ ਫਿਟਨੈੱਸ ਅਤੇ ਤੰਦਰੁਸਤੀ ਦਾ ਲੋਹਾ ਮਨਵਾਇਆ। ਇਸ ਮੌਕੇ ਕੋਰ ਕਮੇਟੀ ਦੇ ਮੈਂਬਰ ਡਾ.ਮਨਮੋਹਨ ਸਿੰਘ ਐਡਵਕੇਟ ਕੁੰਦਨ ਸਿੰਘ ਨਾਗਰਾ, ਕੈਸ਼ੀਅਰ ਗੁਰਮੁੱਖ ਸਿੰਘ ਢਿੱਲੋਂ ਅਤੇ ਪੈਰੀ ਗੋਇਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਫਾਈਨਲ ਮੈਚ ਵਿਚ ਹਰਿੰਦਰਪਾਲ ਟੌਹੜਾ ਦੀ ਟੀਮ ਨੇ ਰਾਹੁਲ ਮਹਿਤਾ ਦੀ ਟੀਮ ਨੂੰ ਹਰਾ ਕੇ ਖਿਤਾਬ ਤੇ ਜਿੱਤਿਆ। ਇਸ ਮੌਕੇ ਬੈੱਸਟ ਪਲੇਅਰ ਦਾ ਅਵਾਰਡ ਗੈਰੀ ਸਚਦੇਵਾ ਨੇ ਜਿੱਤਿਆ। ਮੈਚ ਉਪਰੰਤ ਸਮੂਹ ਖਿਡਾਰੀਆਂ ਨੂੰ ਮੈਡਲ ਅਤੇ ਜੇਤੂ ਟੀਮ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਸੰਮੂਹ ਕਲੱਬ ਮੈਂਬਰਾਂ ਨੇ ਇਨ੍ਹਾਂ ਮੈਚਾਂ ਦਾ ਖੂਬ ਅਨੰਦ ਮਾਣਿਆ।ਇਸ ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਲਈ ਜਸਦੇਵ ਵਰਮਾ, ਮੁਕੇਸ਼ ਮਲਹੋਤਰਾ, ਸੰਦੀਪ ਮੌਦਗਿਲ, ਜਸਬੀਰ ਸਿੰਘ, ਅਮਨਦੀਪ ਜਿੰਦਲ, ਚੈਅਰਮੈਨ ਸਪੋਰਟਸ ਪੀ.ਐਸ ਛਾਬੜਾ, ਵਾਈਸ ਚੇਅਰਮੈਨ ਐਮ.ਐਮ ਸਿਆਲ, ਕਨਵੀਨਰ ਪਰਦੀਪ ਸਿੰਗਲਾ ਅਤੇ ਮਯੰਕ ਮਲਹੋਤਰਾ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ।