ਵਿਧਵਾ ਤੇ ਅਪੰਗ ਗਰੀਬ ਬਜੁਰਗ ਔਰਤ ਦੇ ਘਰ ਦੀ ਮੀਂਹ ਪੈਣ ਨਾਲ ਛੱਤ ਡਿੱਗੀ, ਮੁਆਵਜ਼ੇ ਦੀ ਮੰਗ
ਜੈਤੋ, 29 ਮਈ 2023 (ਮਨਜੀਤ ਸਿੰਘ ਢੱਲਾ): ਜੈਤੋ ਵਿਖੇ ਬੀਤੇ ਦਿਨ ਭਾਰੀ ਮੀਂਹ ਪੈਣ ਨਾਲ ਇਕ ਗਰੀਬ ਬਜੁਰਗ ਤੇ ਅਪੰਗ ਔਰਤ ਤਾਰੋ ਦੇਵੀ ਪਤਨੀ ਸਵ ਭਗਵਾਨ ਸਿੰਘ ਵਾਸੀ ਸੁਖਚੈਨ ਪੁਰਾ ਬਸਤੀ ਗਲੀ ਨੰਬਰ 4 ਜੈਤੋ ਦੇ ਮਕਾਨ ਦੀ ਛੱਤ ਡਿੱਗ ਪਈ ਜਿਸ ਕਰਕੇ ਉਸਦਾ ਪਰਿਵਾਰ ਬੇਘਰ ਹੋ ਗਿਆ। ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉਸਦਾ ਬੇਟਾ ਜਸਵੀਰ ਸਿੰਘ ਵੀ ਮਿਹਨਤ ਮਜ਼ਦੂਰੀ ਕਰਕੇ ਹੀ ਟਾਈਮ ਪਾਸ ਕਰਦਾ ਹੈ। ਪਰਿਵਾਰ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਹੈ। ਇਸ ਲਈ ਬਜ਼ੁਰਗ ਅਪੰਗ ਔਰਤ ਦੇ ਪਰਿਵਾਰ ਵੱਲੋਂ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਘਰ ਬਣਾਉਣ ਲਈ ਮੁਆਵਜਾ ਦਿੱਤਾ ਜਾਵੇ ਤਾਂ ਕੇ ਉਹ ਆਪਣੇ ਘਰ ਰਹਿ ਸਕਣ ।