ਨਟਰਾਜ ਰੰਗਮੰਚ ਵੱਲੋਂ ਪੇਸ਼ ਨਾਟਕ ਸੌਦਾਗਰ ਦੀ ਪੇਸ਼ਕਾਰੀ ਨੇ ਦਰਸ਼ਕ ਭਾਵੁਕ ਕੀਤੇ
ਦੀਪਕ ਗਰਗ
ਕੋਟਕਪੂਰਾ, 29 ਮਈ 2023: ਨਟਰਾਜ ਰੰਗਮੰਚ ਅਤੇ ਮਾਤਾ ਗੁਜਰੀ ਯਾਦਗਾਰੀ ਐਜ਼ਕੇਸ਼ਨਲ, ਕਲੱਬ ਕੋਟਕਪੂਰਾ’ ਵਲੋਂ ਲਵ ਪੰਜਾਬ ਫਾਰਮ ਕੋਟਕਪੂਰਾ-ਫਰੀਦਕੋਟ ਬਾਈਪਾਸ ਵਿਖੇ ਇੱਕ ‘ਸ਼ਾਮ-ਏ-ਰੰਗਮੰਚ’ ਅਯੋਜਤ ਕੀਤੀ ਗਈ। ਇਸ ਸਮੇਂ ਨਟਰਾਜ ਰੰਗਮੰਚ ਦੀ ਟੀਮ ਵੱਲੋਂ ਚਿੱਟੇ ਨਾਲ ਮਰ ਰਹੀ ਜਵਾਨੀ ਦੇ ਹਲਾਤਾਂ ਨੂੰ ਬਿਆਨ ਕਰਦਾ ਡਾ. ਨਿਰਮਲ ਜੌੜਾ ਜੀ ਦੁਆਰਾ ਲਿਖਿਆ ਅਤੇ ਰੰਗ ਹਰਜਿੰਦਰ ਦੁਆਰਾ ਨਿਰਦੇਸ਼ਤ ਇੱਕ ਖੂਬਸੂਰਤ ਨਾਟਕ ਸੌਦਾਗਰ ਖੇਡਿਆ ਗਿਆ। ਨਾਟਕ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਕੇ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਨਾਟਕ ਦੇ ਸੰਜੀਦਾ ਵਿਸ਼ੇ ਨੇ ਜਿੱਥੇ ਦਰਸ਼ਕਾਂ ਨੂੰ ਭਾਵੁਕ ਕੀਤਾ ਉੱਥੇ ਨਾਟਕ ਵਿਚਲੇ ਪਾਤਰ ਅਮਲੀਆਂ ਨੇ ਆਪਣੀ ਸੁਭਾਵਿਕ ਅਦਾਕਾਰੀ ਨਾਲ਼ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀੰ ਪੀੜਾਂ ਪਵਾ ਦਿੱਤੀਆਂ। ਨਾਟਕ ਸ਼ੁਰੂ ਹੋਣ ਤੋੰ ਪਹਿਲਾਂ ਪੰਜਾਬੀ ਗਾਇਕ ਅਨਹਦ ਗੋਪੀ ਵੱਲੋਂ ਸੰਗੀਤਕ ਮਹਿਫਲ ਲਗਾਈ ਅਤੇ ਸਾਹਿਤਕ ਗੀਤ ਗਾ ਕੇ ਲੋਕਾਂ ਨੂੰ ਝੂਮਣ ਲਾ ਦਿੱਤਾ। ਸੰਸਥਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਬੱਧਣ ਨੇ ਮੰਚ ਸੰਚਾਲਨ ਕੀਤਾ। ਇਸ ਸਮੇਂ ਸਮਸ਼ੇਰ ਸਿੰਘ ਸ਼ੇਰਗਿੱਲ ਡੀ.ਐੱਸ.ਪੀ ਕੋਟਕਪੂਰਾ ਅਤੇ ਡਾ. ਜਸਬੀਰ ਸਿੰਘ (ਜਸਬੀਰ ਸਕੈਨ ਸੈਂਟਰ, ਕੋਟਕਪੂਰਾ), ਬਲਜੀਤ ਸਿੰਘ ਖੀਵਾ, ਡਾਇਰੈਕਟਰ ਚਨਾਬ ਗਰੁੱਪ ਆਪ ਐਜ਼ੂਕੇਸ਼ਨ ਕੋਟਕਪੂਰਾ ਅਤੇ ਰਮਨ ਮਨਚੰਦਾ, ਜਨਰਲ ਸੈਕਟਰੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਕੋਟਕਪੂਰਾ ਨੇ ਮੁੱਖ ਮਹਿਮਾਨ ਵਜੋਂ ਸੇਵਾ ਨਿਭਾਈ। ਇਸ ਨਾਟਕ ਵਿੱਚ ਪੰਜਾਬ ਦੇ ਬਹੁਤ ਹੀ ਸੀਨੀਅਰ ਅਦਾਕਾਰ ਰੰਗ ਹਰਜਿੰਦਰ, ਡਾ. ਜਗਦੀਪ ਸੰਧੂ, ਗਗਨਦੀਪ ਫਰੀਦਕੋਟ, ਹਰਜੋਤ ਨਟਰਾਜ, ਹੈਪੀ ਪਿ੍ਰੰਸ, ਸੁਖਵਿੰਦਰ ਬਿੱਟੂ, ਰਮਨਦੀਪ ਕੌਰ ਗਿੱਲ, ਸੁਖਜਿੰਦਰ ਜੰਡੂ, ਅਨਹਦ ਗੋਪੀ, ਸੁਰਿੰਦਰ ਸੋਹਣਾ, ਰਾਜਨ ਹਾਂਸ, ਲਵਦੀਪ ਸਿੰਘ, ਅੰਸ਼ਪ੍ਰੀਤ ਸਿੰਘ ਨੇ ਖੂਬਸੂਰਤ ਅਦਾਕਾਰੀ ਕੀਤੀ। ਸੰਸਥਾ ਦੇ ਜਨਰਲ ਸਕੱਤਰ ਮਨਦੀਪ ਸਿੰਘ ਚਾਹਲ ਨੇ ਆਏ ਹੋਏ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਅਤੇ ਹਰ ਸਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਦਾ ਪ੍ਰਣ ਕੀਤਾ। ਸੰਸਥਾ ਦੇ ਮੁੱਖ ਸ੍ਰਪਰਸਤ ਡਾ. ਤਰਨਦੀਪ ਕੌਰ ਰੰਧਾਵਾ ਕੈਮਲੂਪਸ ਕਨੇਡਾ ਵਲੋਂ ਸੰਸਥਾ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ। ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਬਲਜੀਤ ਸਿੰਘ ਖੀਵਾ ਅਤੇ ਊਦੇ ਰੰਦੇਵ ਨੇ ਵੀ ਦਰਸ਼ਕਾਂ ਨੂੰ ਸੰਬੋਧਤ ਕੀਤਾ। ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਮੱਕੜ ਨੇ ਸਾਰਿਆਂ ਦਾ ਸਫਲ ਪ੍ਰੋਗਰਾਮ ਲਈ ਧੰਨਵਾਦ ਕੀਤਾ। ਵਿਨੋਦ ਕੁਮਾਰ ਬਾਂਸਲ (ਪੱਪੂ ਲਹੌਰੀਆ) ਦੇ ਪਰਿਵਾਰ ਵਲੋਂ ਠੰਡੇ ਮਿੱਠੇ ਦੁੱਧ ਦੀ ਛਬੀਲ ਲਾਈ ਗਈ। ਇਸ ਸਮੇਂ ਸੁਖਜੀਤ ਸਿੰਘ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਮਨਜੀਤ ਸਿੰਘ ਢਿੱਲੋਂ ਪ੍ਰਧਾਨ ਗੁੱਡ ਮਾਰਨਿੰਗ ਕਲੱਬ, ਪ੍ਰੋਫੈਸਰ ਰੌਸ਼ਨ ਲਾਲ, ਪ੍ਰੋਫੈਸਰ ਬਿਮਲਾ, ਜਗਜੀਤ ਸਿੰਘ ਚਾਹਲ, ਜਗਤਾਰ ਸਿੰਘ ਐਕਸੀਅਨ, ਪਿ੍ਰੰਸੀਪਲ ਗੁਰਦੀਪ ਸਿੰਘ ਢੁੱਡੀ, ਪਿ੍ਰੰਸੀਪਲ ਪ੍ਰਭਜੋਤ ਸਿੰਘ, ਵਿੱਕੀ ਬਾਲੀਵੁੱਡ, ਪਿ੍ਰੰਸੀਪਲ ਗੁਰਜਿੰਦਰ ਸਿੰਘ ਬਰਾੜ, ਲੈਕਚਰਾਰ ਅਮਰਜੀਤ ਕੌਰ ਢਿੱਲਵਾਂ, ਬੀਰਇੰਦਰ ਸਿੰਘ ਤੇ ਕਲਮਾਂ ਦੇ ਰੰਗ ਦੀ ਪੂਰੀ ਟੀਮ, ਰੰਗਕਰਮੀ ਰਜਿੰਦਰ ਬੁਲਟ, ਦਵਿੰਦਰ ਨੀਟੂ, ਬਲਜੀਤ ਸਿੰਘ ਮੰਪੀ, ਲਖਵਿੰਦਰ ਸਿੰਘ ਕੋਟਸੁਖੀਆ, ਅਧਿਆਪਕ ਆਗੂ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਸੰਸਥਾ ਦੇ ਸਰਪਰਸਤ ਨਿਰੰਜਨ ਸਿੰਘ, ਗੁਰਸਿਮਰਨ ਸਿੰਘ ਖਰਬੰਦਾ, ਉਦੈ ਰੰਦੇਵ, ਜਸਵਿੰਦਰ ਸਿੰਘ ਮਿੰਟੂ, ਸਰਬਜੀਤ ਸਿੰਘ ਗਿੱਲ ਸਿਰਸੜੀ ਆਦਿ ਹਾਜ਼ਰ ਸਨ।