← ਪਿਛੇ ਪਰਤੋ
ਖਾਲਸਾ ਏਡ ਦੇ ਰਹੋ ਜਗਰਾਓਂ ਵਿਚ ਲੋੜਵੰਦ ਵਿਦਿਆਰਥੀਆਂ ਨੂੰ ਫ੍ਰੀ ਟਿਊਸ਼ਨ ਜਗਰਾਓਂ 29 ਮਈ 2023 (ਦੀਪਕ ਜੈਨ ): ਇੰਟਰਨੈਸ਼ਨਲ ਖਾਲਸਾ ਏਡ ਵਲੋਂ ਜਗਰਾਓਂ ਵਿਖੇ ਸਥਿਤ ਗੁਰੂ ਨਾਨਕ ਬਾਲ ਵਿਕਾਸ ਕੇਂਦਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਫ੍ਰੀ ਟਿਊਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਇਸ ਸੇਵਾ ਦਾ ਕਈ ਜਰੂਰਤਮੰਦ ਵਿਦਿਆਰਥੀ ਫਾਇਦਾ ਲੈ ਰਹੇ ਹਨ। ਇਸ ਸਕੂਲ ਦਾ ਪੱਤਰਕਾਰਾਂ ਵਲੋਂ ਦੌਰਾ ਕੀਤਾ ਗਿਆ ਅਤੇ ਇਸ ਸੇਵਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਿੰਦਰ ਸਿੰਘ ਨੇ ਦਸਿਆ ਕਿ ਇੰਟਰਨੈਸ਼ਨਲ ਖਾਲਸਾ ਏਡ ਵਲੋਂ ਦੁਨੀਆਂ ਵਿਚ ਮਾਨਵਤਾ ਦੀ ਸੇਵਾ ਲਗਾਤਾਰ ਜਾਰੀ ਹੈ ਅਤੇ ਇਸ ਸੇਵਾ ਵਿਚ ਹੁਣ ਜਰੂਰਤਮੰਦ ਵਿਦਿਆਰਥੀਆਂ ਨੂੰ ਫ੍ਰੀ ਟਿਊਸ਼ਨ ਦਿੱਤੀ ਜਾਂਦੀ ਹੈ। ਇਸ ਬਾਰੇ ਹੋਰ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਨੇ ਦਸਿਆ ਕਿ ਪਿਛਲੇ ਸਾਲ ਵੀ ਇਹ ਫ੍ਰੀ ਟਿਊਸ਼ਨ ਸ਼ੁਰੂ ਕੀਤੀ ਗਈ ਸੀ ਪਰ ਉਸ ਵੇਲੇ ਜ਼ਿਆਦਾ ਵਿਦਿਆਰਥੀ ਨਹੀਂ ਆਏ ਕਿਓਂਕਿ ਉਸ ਵੇਲੇ ਜੁਲਾਈ ਵਿਚ ਇਹ ਸ਼ੁਰੂ ਕੀਤੀ ਗਈ। ਓਨਾ ਦਸਿਆ ਕਿ ਇਸ ਵਾਰ 1 ਮਈ ਤੋਂ ਇਹ ਟਿਊਸ਼ਨ ਸ਼ੁਰੂ ਕੀਤੀ ਗਈ ਸੀ ਜਿਸ ਕਰਕੇ ਇਥੇ 123 ਵਿਦਿਆਰਥੀ ਆਕੇ ਵਿਦਿਆ ਹਾਸਲ ਕਰ ਰਹੇ ਹਨ। ਓਨਾ ਦਸਿਆ ਕਿ ਇਥੇ ਮੈਥ ਅਤੇ ਸਾਈਂਸ ਦੀ ਫ੍ਰੀ ਟਿਊਸ਼ਨ ਦਿੱਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇ ਵਿਚ ਇਥੇ ਹੋਰ ਵੀ ਵਿਦਿਆਰਥੀ ਵਧਣ ਦੀ ਉਮੀਦ ਹੈ। ਓਨਾ ਦਸਿਆ ਕਿ ਸਿਰਫ ਜਗਰਾਓਂ ਸ਼ਹਿਰ ਦੇ ਹੀ ਨਹੀਂ ਸਗੋਂ ਆਸ ਪਾਸ ਦੇ ਪਿੰਡਾਂ ਦੇ ਜਰੂਰਤਮੰਦ ਵਿਦਿਆਰਥੀ ਵੀ ਇਸ ਸੇਵਾ ਦਾ ਲਾਭ ਲੈ ਰਹੇ ਹਨ।
Total Responses : 1175