← ਪਿਛੇ ਪਰਤੋ
75 ਬੋਤਲਾਂ ਨਜਾਇਜ ਸ਼ਰਾਬ ਸਮੇਤ 2 ਗਿਰਫ਼ਤਾਰ ਜਗਰਾਓਂ 29 ਮਈ 2023 (ਦੀਪਕ ਜੈਨ ): ਥਾਣਾ ਸਿੱਧਵਾਂ ਬੇਟ ਦੀ ਪੁਲਿਸ ਵਲੋਂ 2 ਵਿਅਕਤੀਆਂ ਨੂੰ 75 ਬੋਤਲਾਂ ਨਜਾਇਜ ਸ਼ਰਾਬ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਹਰਵਿੰਦਰ ਸਿੰਘ ਨੇ ਦਸਿਆ ਕਿ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਕਮਲਜੀਤ ਸਿੰਘ ਵਾਸੀ ਗਗ ਕਲਾਂ ਅਤੇ ਜਗਦੇਵ ਸਿੰਘ ਵਾਸੀ ਤਖਾਣਵੱਧ ਜਿਲਾ ਮੋਗਾ ਨਜਾਇਜ ਸ਼ਰਾਬ ਵੇਚਣ ਦਾ ਧੰਧਾ ਕਰਦੇ ਹਨ ਅਤੇ ਅੱਜ ਵੀ ਉਹ ਆਪਣੇ ਗ੍ਰਾਹਕਾਂ ਨੂੰ ਸ਼ਰਾਬ ਵੇਚਣ ਆ ਰਹੇ ਹਨ। ਪੁਲਿਸ ਵਲੋਂ ਮੌਕੇ ਤੋਂ ਦੋਹਾਂ ਤਸਕਰਾਂ ਨੂੰ ਗਿਰਫ਼ਤਾਰ ਕਰਕੇ ਓਨਾ ਪਾਸੋਂ ਨਜਾਇਜ ਸ਼ਰਾਬ ਬਰਾਮਦ ਕੀਤੀ ਅਤੇ ਓਨਾ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ 61-1-14 ਐਕਸਾਈਜ ਐਕਟ ਤਹਿਤ ਮੁਕਦਮ ਦਰਜ ਕੀਤਾ ਗਿਆ ਹੈ।
Total Responses : 196