ਰੌਇਆਲ ਕੈਂਬ੍ਰਿਜ ਸਕੂਲ ਬਿਆਸ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਹਾਜਿਰ ਬੱਚੇ ਅਤੇ ਸਕੂਲ ਸਟਾਫ।
ਰੌਇਆਲ ਕੈਂਬ੍ਰਿਜ ਸਕੂਲ ਬਿਆਸ ਵਿੱਚ ਕਰਵਾਇਆ ਵਿਦਿਆਰਥੀ ਨਿਯੁਕਤੀ ਅਤੇ ਸਹੁੰ ਚੁੱਕ ਸਮਾਗਮ
(ਬਲਰਾਜ ਸਿੰਘ ਰਾਜਾ ਤੇਜਿੰਦਰ ਜੋਧ)
ਬਿਆਸ 29 ਮਈ 2023 : ਅਕਾਦਮਿਕ ਸੈਸ਼ਨ 2023-24 ਲਈ ਸੋਮਵਾਰ ਨੂੰ ਰੌਇਆਲ ਕੈਂਬ੍ਰਿਜ ਸਕੂਲ ਬਿਆਸ ਵਿੱਚ ਨਿਯੁਕਤੀ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਨਵੇਂ ਚੁਣੇ ਗਏ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਮੈਡਮ ਧਰਵਿੰਦਰ ਕੌਰ, ਡਾਇਰੈਕਟਰ ਸ੍ਰੀ ਪਰਮਵੀਰ ਆਨੰਦ ਅਤੇ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਨਵੇਂ ਨਿਯੁਕਤ ਹੋਏ ਅਹੁਦੇਦਾਰਾਂ ਵਿਦਿਆਰਥੀਆਂ ਨੇ ਸਕੂਲ ਅਤੇ ਸਮਾਜ ਪ੍ਰਤੀ ਆਪਣੀ ਡਿਊਟੀ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ।
ਸਕੂਲ ਵਿੱਚ ਉਕਤ ਸਮਾਗਮ ਦੀ ਸ਼ੁਰੂਆਤ ਸਕੂਲ ਦੀ ਮਿਊਜ਼ਿਕ ਟੀਮ ਵੱਲੋਂ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਨਾਲ ਕੀਤੀ ਗਈ। ਇਸ ਦੌਰਾਨ ਹਾਊਸ ਮਾਸਟਰਾਂ ਅਤੇ ਅਧਿਆਪਕ ਇੰਚਾਰਜਾਂ ਸਮੇਤ ਸਕੂਲ ਦੇ ਪ੍ਰਿੰਸੀਪਲ ਅਤੇ ਡਾਇਰੈਕਟਰ ਵੱਲੋਂ ਚਾਰੇ ਹਾਊਸਾਂ ਦੇ ਕੈਪਟਨਾਂ ਨੂੰ ਸਬੰਧਤ ਹਾਊਸ ਦੇ ਝੰਡੇ ਅਤੇ ਬੈਜ ਭੇਟ ਕੀਤੇ ਗਏ। ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸਕੂਲ ਪ੍ਰਤੀ ਅਤੇ ਸਮਾਜ ਪ੍ਰਤੀ ਆਪਣੀ ਡਿਊਟੀ ਨੂੰ ਪੂਰੀ ਲਗਨ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।