ਆਈ ਪੀ ਐਲ 2023: ਗਾਇਕਵਾੜ-ਕੋਨਵੇ ਦੇ ਸਟੈਂਡ, ਜਡੇਜਾ ਦੇ ਆਖ਼ਰੀ ਸ਼ਾਟਸ ਨੇ ਚੇਨਈ ਸੁਪਰ ਕਿੰਗਜ਼ ਨੂੰ ਪੰਜਵੀਂ ਵਾਰ ਬਣਾਇਆ ਚੈਂਪੀਅਨ
ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾਇਆ
ਅਹਿਮਦਾਬਾਦ, 30 ਮਈ: ਡੇਵਨ ਕੋਨਵੇਅ ਅਤੇ ਰੁਤੂਰਾਜ ਗਾਇਕਵਾੜ ਦਰਮਿਆਨ 50 ਦੌੜਾਂ ਦੀ ਸਾਂਝੇਦਾਰੀ ਅਤੇ ਰਵਿੰਦਰ ਜਡੇਜਾ ਦੀ ਆਖਰੀ ਓਵਰ ਵਿਚ ਲਗਾਏ ਸ਼ਾਟਸ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ 5 ਦੌੜਾਂ ਨਾਲ ਹਰਾ ਕੇ ਪੰਜਵੀਂ ਵਾਰ ਆਈ ਪੀ ਐਲ ਚੈਂਪੀਅਨ ਬਣਾਇਆ।

ਕੋਨਵੇ-ਰੁਤੂਰਾਜ ਦਰਮਿਆਨ ਵਧੀਆ ਸਾਂਝੇਦਾਰੀ ਨੇ ਵੱਡੇ ਟੀਚੇ ਦਾ ਪਿੱਛਾ ਕਰਨ ਵਿਚ ਮਜ਼ਬੂਤ ਆਧਾਰ ਪ੍ਰਦਾਨ ਕੀਤਾ। ਗੁਜਰਾਤ ਟਾਈਟਨਜ਼ ਦੇ ਗੇਂਦਰਬਾਜ਼ ਮੋਹਿਤ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਇਕ ਵਾਰ ਤਾਂ ਚੇਨਈ ਸੁਪਰ ਕਿੰਗਜ਼ ਦੀ ਜਿੱਤ ਨੂੰ ਖ਼ਤਰੇ ਵਿਚ ਪਾ ਦਿੱਤਾ ਸੀ ਪਰ ਜਡੇਜਾ ਤੇ ਦੂਬੇ ਦੀ ਜੋੜੀ ਨੇ ਹੌਂਸਲਾ ਕਾਇਮ ਰੱਖਿਆ। ਮੀਂਹ ਕਾਰਨ ਮੈਚ 15 ਓਵਰਾਂ ਤੱਕ ਸੀਮਤ ਕਰ ਦਿੱਤਾ ਗਿਆ ਸੀ ਤੇ ਚੇਨਈ ਸੁਪਰ ਕਿੰਗਜ਼ ਅੱਗੇ 171 ਦੌੜਾਂ ਦਾ ਟੀਚਾ ਰੱਖਿਆ ਗਿਆਸੀ।
ਕਪਤਾਨ ਮਹਿੰਦਰ ਸਿੰਘ ਧੋਨੀ ਡਕ ਆਊਟ ਹੋ ਗਏ ਤਾਂ ਉਸ ਵੇਲੇ ਟੀਮ ਦਾ ਸਕੋਰ 12.5 ਓਵਰਾਂ ਵਿਚ 149 ਸੀ। ਚੇਨਈ ਸੁਪਰ ਕਿੰਗਜ਼ ਨੂੰ 12 ਗੇਂਦਾਂ ’ਤੇ 21 ਦੌੜਾਂ ਲੋੜੀਂਦੀਆਂ ਸਨ। ਮੁਹੰਮਦ ਸਾਮੀ ਨੇ 8 ਦੌੜਾਂ ਦਿੱਤੀ ਤੇ ਆਖਰੀ ਓਵਰ ਵਿਚ 13 ਦੌੜਾਂ ਲੋੜੀਂਦੀਆਂ ਸਨ। ਮੋਹਿਤ ਸ਼ਰਮਾ 13 ਦੌੜਾਂ ਲੈਣ ਤੋਂ ਨਹੀਂ ਰੋਕ ਸਕੇ ਤੇ ਆਖਰੀ ਗੇਂਦ ’ਤੇ ਚੌਕਾ ਮਾਰ ਕੇ ਰਵਿੰਦਰ ਜਡੇਜਾ ਨੇ ਟੀਮ ਨੂੰ ਪੰਜਵੀਂ ਵਾਰ ਚੈਂਪੀਅਨ ਬਣਾ ਦਿੱਤਾ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: