← ਪਿਛੇ ਪਰਤੋ
ਚਰਨਜੀਤ ਚੰਨੀ ਖਿਲਾਫ ਪ੍ਰੈਸ ਕਾਨਫਰੰਸ ਕਰਨਗੇ ਭਗਵੰਤ ਮਾਨ ਚੰਡੀਗੜ੍ਹ, 30 ਮਈ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ 31 ਮਈ ਨੂੰ ਦੁਪਹਿਰ ਬਾਅਦ 2.00 ਵਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਨਗੇ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਚੰਨੀ ਨੂੰ 31 ਮਈ ਨੂੰ ਦੁਪਹਿਰ 2.00 ਵਜੇ ਤੱਕ ਦਾ ਸਮਾਂ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਸਾਬਕਾ ਕ੍ਰਿਕਟ ਤੋਂ 2 ਕਰੋੜ ਰੁਪਏ ਰਿਸ਼ਵਤ ਮੰਗਣ ਦਾ ਸਾਰਾ ਰਿਕਾਰਡ ਆਪ ਹੀ ਲੋਕਾਂ ਸਾਹਮਣੇ ਰੱਖ ਦੇਣ ਨਹੀਂ ਤਾਂ ਉਹ ਸਾਰਾ ਕੁਝ ਜਨਤਕ ਕਰਨਗੇ। ਇਸਦੇ ਜਵਾਬ ਵਿਚ ਚੰਨੀ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਸੀ ਕਿ 31 ਮਈ ਤੱਕ ਦੀ ਉਡੀਕ ਕਿਉਂ ਕਰਨੀ, ਤੁਸੀਂ ਹੁਣੇ ਹੀ ਸਭ ਕੁਝ ਜਨਤਕ ਕਰੋ ਤੇ ਜੇਕਰ ਕੋਈ ਸਬੂਤ ਹੈ ਤਾਂ ਮੇਰੇ ਖਿਲਾਫ ਕਾਰਵਾਈ ਕਰੋ।
Total Responses : 1175