ਓਲੰਪੀਅਨ ਤੇ ਆਈ ਪੀ ਐਸ ਅਵਨੀਤ ਕੌਰ ਸਿੱਧੂ ਨੇ 16 ਸਾਲਾ ਲੜਕੀ ਦੇ ਕਤਲ ਨੂੰ ਮੂਕ ਦਰਸ਼ਕ ਬਣ ਕੇ ਵੇਖਣ ਵਾਲਿਆਂ ਇਸ ਤਰੀਕੇ ਕੀਤੀ ਨਿਖੇਧੀ
ਚੰਡੀਗੜ੍ਹ, 30 ਮਈ, 2023: ਓਲੰਪੀਅਨ, ਅਰਜੁਨ ਐਵਾਰਡੀ ਤੇ ਆਈ ਪੀ ਐਸ ਅਵਨੀਤ ਕੌਰ ਸਿੱਧੂ ਜੋ ਅੱਜ ਕੱਲ੍ਹ ਫਾਜ਼ਿਲਕਾ ਦੇ ਐਸ ਐਸ ਪੀ ਹਨ, ਨੇ ਬੀਤੇ ਕੱਲ੍ਹ ਦਿੱਲੀ ਵਿਚ ਇਕ 16 ਸਾਲਾ ਨੌਜਵਾਨ ਲੜਕੀ ਦਾ ਬੇਰਹਿੰਦੀ ਨਾਲ ਕਤਲ ਹੁੰਦਿਆਂ ਮੂਕ ਦਰਸ਼ਕ ਬਣ ਕੇ ਵੇਖਣ ਵਾਲਿਆਂ ਦੀ ਨਿਖੇਧੀ ਕੀਤੀ ਹੈ। ਉਹਨਾਂ ਇਕ ਟਵਿੱਟਰ ਪੋਸਟ ਵਿਚ ਲਿਖਿਆ ਹੈ, ਲੱਗ ਗਿਆ ਹੈ ਸ਼ਹਿਰ ਮੇਂ ਜਮਾਵੜਾ ਤਮਾਸ਼ਬੀਨੋ ਕਾ, ਤਮਾਸ਼ਾ ਕੌਨ ਬਨੇਗਾ, ਸਭ ਇਸੀ ਕੇ ਇੰਤਜ਼ਾਰ ਮੇਂ’ ਇਸਦੇ ਨਾਲ ਹੀ ਉਹਨਾਂ ਸ਼ਬਦ ਮਨੁੱਖਤਾ ਦੀ ਵਰਤੋਂ ਕਰਦਿਆਂ ਸਵਾਲੀਆ ਨਿਸ਼ਾਨ ਲਗਾਇਆ ਹੈ।
ਵੇਖੋ ਟਵੀਟ: