ਗਲਤ ਸਾਈਡ ਤੋਂ ਆ ਰਹੀ Bolero ਅਤੇ ਮਿੰਨੀ ਟਰੱਕ ਵਿਚ ਜ਼ਬਰਦਸਤ ਟੱਕਰ
ਗੱਡੀ ਦਾ ਵੇਖੋ ਕਿੰਨਾ ਹੋਇਆ ਬੁਰਾ ਹਾਲ
ਰੋਹਿਤ ਗੁਪਤਾ
ਗੁਰਦਾਸਪੁਰ, 30 ਮਈ 2023 : ਅੰਮ੍ਰਿਤਸਰ-ਗੁਰਦਾਸਪੁਰ ਨੈਸ਼ਨਲ ਹਾਈਵੇ ਨੇੜੇ ਬਟਾਲਾ ਦੇ ਪਿੰਡ ਗਿੱਲਾਂਵਾਲੀ ਵਿਖੇ ਗਲਤ ਸਾਈਡ ਤੋਂ ਆ ਰਹੀ ਇੱਕ ਬੋਲੈਰੋ ਕਾਰ ਸਾਹਮਣੇ ਤੋਂ ਆ ਰਹੇ ਮਿੰਨੀ ਟਰੱਕ ਨਾਲ ਟਕਰਾ ਗਈ ਇਹ ਹਾਦਸਾ ਇਹਨਾਂ ਜਬਰਦਸਤ ਸੀ ਕਿ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਉਥੇ ਹੀ ਟਰੱਕ ਚ ਸਵਾਰ ਲੋਕ ਮਾਮੂਲੀ ਤੌਰ ਤੇ ਜਖਮੀ ਹੋਏ ਹਨ । ਦੱਸਿਆ ਜਾ ਰਿਹਾ ਹੈ ਕਿ ਬਲੈਰੋ ਸਵਾਰ ਉਲਟ ਸਾਈਡ ਤੇ ਆ ਰਿਹਾ ਸੀ ਜਿਸ ਦੇ ਚਲਦੇ ਇਹ ਹਾਦਸਾ ਹੋਇਆ ਹੈ।
ਉਥੇ ਹੀ ਇਸ ਹਾਦਸੇ ਤੋਂ ਬਾਅਦ ਬਲੈਰੋ ਸਵਾਰ ਇਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਇਸ ਹਾਦਸੇ ਦੇ ਚਲਦੇ ਕੁਝ ਸਮੇ ਲਈ ਹਾਈਵੇ ਟ੍ਰੈਫ਼ਿਕ ਪ੍ਰਭਾਵਿਤ ਹੋਈ ਜਦਕਿ ਮੌਕੇ ਤੇ ਪਹੁੰਚ ਹਾਈਵੇ ਪੁਲਿਸ ਵਲੋਂ ਰਾਹ ਖਾਲੀ ਕਰਵਾਇਆ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਇਸ ਹਾਦਸੇ ਚ ਭਾਵੇ ਕਿ ਦੋਵੇ ਵਾਹਨ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋਏ ਹਨ ਜਦਕਿ ਇਸ ਹਾਦਸੇ ਚ ਵਾਹਨਾਂ ਚ ਸਵਾਰ ਲੋਕਾਂ ਦੀਆ ਜਾਨਾਂ ਦਾ ਬਚਾਅ ਹੋਇਆ ਹੈ |