ਜਿਥੇ ਸ਼ਿਵਰਾਤਰੀ ਦਾ ਮੇਲਾ ਦੇਖਣ ਆਏ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਸਿੱਧ ਗੋਸ਼ਟੀ
ਲੋਕਾਂ ਨੂੰ ਵਹਿਮਾਂ ਭਰਮਾਂ ਚੋ ਕੱਢਿਆ ਸੀ ਬਾਹਰ
ਹਿੰਦੂ-ਸਿੱਖ ਭਾਈਚਾਰੇ ਦਾ ਪ੍ਰਤੀਕ ਹੈ ਸ਼੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ --
ਰੋਹਿਤ ਗੁਪਤਾ
ਗੁਰਦਾਸਪੁਰ, 30 ਮਈ 2023 : ਪੁਰਾਤਨ ਮੰਦਿਰ ਸ਼੍ਰੀ ਅਚਲੇਸ਼ਵਾਰ ਧਾਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਹਨ ਹਿੰਦੂ-ਸਿੱਖ ਭਾਈਚਾਰੇ ਦਾ ਪ੍ਰਤੀਕ ਦੋਵਾਂ ਧਰਮਾਂ ਦੇ ਲੋਕ ਹਿੰਦੂ ਅਤੇ ਸਿੱਖ ਧਰਮ ਦੇ ਦਿਹਾੜੇ ਇਕੱਠੇ ਤੌਰ ਤੇ ਮਨਾਉਂਦੇ ਹਨ | ਦੋਵਾਂ ਧਾਰਮਿਕ ਸਥਲ ਦਾ ਸਰੋਵਰ ਵੀ ਇੱਕ ਹੈ |ਦੀਵਾਲੀ ਦੇ ਬਾਅਦ ਨੌਵੀਂ ਅਤੇ ਦਸਵੀਂ ਦੇ ਧਾਰਮਿਕ ਜੋੜ ਮੇਲੇ ਵਿੱਚ ਦੇਸ਼ ਅਤੇ ਵਿਦੇਸ਼ਾ ਤੋਂ ਲੱਖਾਂ ਦੀ ਤਾਦਾਦ ਚ ਸੰਗਤਾਂ ਇਹਨਾਂ ਦੋਵੇ ਧਾਰਮਿਕ ਸਥੱਲ ਤੇ ਨਤਮਸਤਕ ਹੋ ਖੁਦ ਨੂੰ ਵਡਭਾਗਾ ਸਮਝਦੀਆਂ ਹਨ ।
ਬਟਾਲਾ ਤੋਂ ਕੁਝ ਦੂਰੀ ਤੇ ਸਥਿਤ ਪੁਰਾਤਨ ਮੰਦਿਰ ਸ਼੍ਰੀ ਅਚਲੇਸ਼ਵਰ ਧਾਮ ਜੋਕਿ ਦੱਸਿਆ ਜਾਂਦਾ ਹੈ ਕਿ ਪੁਰਾਤਨ ਕਾਰਤਿਕ ਸਵਾਮੀ ਦੇ ਮੰਦਿਰ ਹੈ ਅਤੇ ਮਾਨਤਾ ਹੈ ਕਿ ਜਦ ਸ਼ਿਵ ਭਗਵਾਨ ਨੇ ਪ੍ਰਥਮ ਪੂਜਣ ਦੀ ਉਪਾਧੀ ਦੇਣ ਲਈ ਆਪਣੇ ਦੋਨਾਂ ਪੁੱਤਰਾਂ ਨੂੰ ਕਿਹਾ ਕਿ ਜੋ ਪੂਰੇ ਬ੍ਰਹਮੰਡ ਦਾ ਚੱਕਰ ਲਗਾ ਕੇ ਪਹਿਲਾਂ ਵਾਪਿਸ ਕੈਲਾਸ਼ ਪਹੁੰਚੇਗਾ ਉਸਨੂੰ ਹੀ ਪ੍ਰਥਮ ਪੂਜਣ ਦੀ ਉਪਾਧੀ ਦਿਤੀ ਜਾਵੇਗੀ। ਤਦ ਬ੍ਰਹਿਮੰਡ ਦਾ ਚੱਕਰ ਲਗਾਉਣ ਲਈ ਭਗਵਾਨ ਸ਼ਿਵ ਦੇ ਸਪੁੱਤਰ ਕਾਰਤੀਕੇ ਸਵਾਮੀ ਆਪਣੇ ਵਾਹਨ ਮੋਰ ਅਤੇ ਗਣੇਸ਼ ਜੀ ਆਪਣੇ ਵਾਹਨ ਮੂਸਕ ਉਤੇ ਸਵਾਰ ਹੋਕੇ ਯਾਤਰਾ ਲਈ ਨਿਕਲ ਪਏ ਪਰ ਨਾਰਦ ਮੁਨੀ ਜੀ ਨੇ ਗਣੇਸ਼ ਜੀ ਨੂੰ ਕਿਹਾ ਕਿ ਪੂਰਨ ਬ੍ਰਹਿਮੰਡ ਤਾਂ ਮਾਤਾ ਪਿਤਾ ਦੇ ਚਰਨਾਂ ਵਿਚ ਹੀ ਹੈ ਤਦ ਗਣੇਸ਼ ਜੀ ਨੇ ਆਪਣੇ ਮਾਤਾ ਪਿਤਾ ਭਗਵਾਨ ਸ਼ਿਵ ਅਤੇ ਪਾਰਵਤੀ ਜੀ ਪਰਿਕਰਮਾ ਕਰਕੇ ਉਹਨਾਂ ਦੇ ਚਰਨਾਂ ਵਿਚ ਨਤਮਸਤਕ ਹੋ ਗਏ ਅਤੇ ਪ੍ਰਥਮ ਪੂਜਣ ਦੀ ਉਪਾਧੀ ਹਾਸਿਲ ਕਰ ਲਈ। ਜਦੋਂ ਇਸ ਬਾਰੇ ਕਾਰਤੀਕੇ ਸਵਾਮੀ ਨੂੰ ਪਤਾ ਚਲਿਆ ਤਾਂ ਉਸ ਵੇਲੇ ਕਰਤੀਕੇ ਸਵਾਮੀ ਇਸ ਸਥਾਨ ਤੇ ਅਰਾਮ ਕਰ ਰਹੇ ਸੀ ਤਾਂ ਉਹ ਨਰਾਜ ਹੋਕੇ ਇਥੇ ਹੀ ਬਿਰਾਜਮਾਨ ਹੋ ਗਏ। ਉਸ ਵੇਲੇ ਓਹਨਾਂ ਨੂੰ ਮਨਾਉਣ ਵਾਸਤੇ ਭਗਵਾਨ ਸ਼ਿਵ 33 ਕਰੋੜ ਦੇਵੀ ਦੇਵਤਿਆਂ ਨਾਲ ਇਥੇ ਆਏ ਅਤੇ ਵਰ ਦਿੱਤਾ ਕਿ ਦੀਵਾਲੀ ਤੋਂ ਨੋਵੇ ਅਤੇ ਦਸਵੇਂ ਦਿਨ ਇਥੇ 33 ਕਰੋੜ ਦੇਵੀ ਦੇਵਤਿਆਂ ਨਿਵਾਸ ਕਰਨਗੇ ਅਤੇ ਸਰੋਵਰ ਵਿਚ ਇਸ਼ਨਾਨ ਕਰਨਗੇ ਅਤੇ ਇਸ ਧਾਮ ਤੇ ਹਰ ਸਾਲ ਦੀਵਾਲੀ ਤੋਂ ਬਾਅਦ ਵੱਡਾ ਜੋੜ ਮੇਲਾ ਲੱਗਦਾ ਹੈ |
ਉਥੇ ਹੀ ਭਾਈ ਗੁਰਦਾਸ ਜੀ ਦੀ ਬਾਣੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਿਵਰਾਤਰੀ ਮੌਕੇ ਇਸੇ ਕਸਬੇ ਵਿੱਚ ਪਹੁੰਚੇ ਸਨ ਅਤੇ ਇਥੇ ਮਜ਼ੂਦ ਉਹਨਾਂ ਸਿੱਧਾ ਨਾਲ ਗੋਸ਼ਟੀ ਕੀਤੀ ਜੋ ਲੋਕਾਂ ਨੂੰ ਵਹਿਮਾਂ ਚ ਪਾ ਰਹੇ ਸਨ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ। ਇਥੇ ਹੀ ਮੰਦਿਰ ਦੇ ਬਿਲਕੁਲ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਸਮਰਪਿਤ ਗੁਰਦਵਾਰਾ ਸ੍ਰੀ ਅੱਚਲ ਸਾਹਿਬ ਸਥਿਤ ਹੈ ਸਾਂਝੀਵਾਲਤਾ ਦਾ ਪ੍ਰਤੀਕ ਇਸ ਧਾਰਮਿਕ ਸਥਲ ਤੇ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਬਿਨਾ ਕਿਸੇ ਭੇਦਭਾਵ ਦੇ ਨੱਤਮਸਤਕ ਹੁੰਦੇ ਹਨ ਅਤੇ ਦੋਵਾਂ ਧਰਮਾਂ ਦੇ ਧਾਰਮਿਕ ਦਿਹਾੜੇ ਪੂਰੀ ਸ਼ਰਧਾ ਨਾਲ ਇਕੱਠੇ ਮਨਾਉਂਦੇ ਹਨ |