ਸਪੈਸ਼ਲ ਹੋਮ ਅਤੇ ਆਬਜ਼ਰਵੇਸ਼ਨ ਹੋਮ 'ਚ ਕਰਵਾਇਆ ਯੋਗਾ ਸੈਸ਼ਨ
ਹੁਸ਼ਿਆਰਪੁਰ, 30 ਮਈ 2023 : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਸਪੈਸ਼ਲ ਹੋਮ ਅਤੇ ਆਬਜ਼ਰਵੇਸ਼ਨ ਹੋਮ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਯੋਗਾ ਸੈਸ਼ਨ ਦਾ ਆਯੋਜਨ ਕਰਵਾਇਆ ਗਿਆ। ਇਸ ਯੋਗਾ ਸੈਸ਼ਨ ਵਿੱਚ ਯੋਗ ਗੁਰੂ ਯਤਿਨ ਕੁਮਾਰ, ਅਭਿਸ਼ੇਕ ਸਿੰਘ, ਧੀਰਜ ਸ਼ਰਮਾ ਅਤੇ ਸੈਨਿਕ ਸਕੂਲ ਰਾਮ ਕਲੋਨੀ ਕੈਂਪ ਦੇ ਪ੍ਰਿੰਸੀਪਲ ਰੋਹਿਤ ਨੇ ਸ਼ਿਰਕਤ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਹੋਮ ਦੇ ਸਹਿਵਾਸੀ ਬੱਚਿਆਂ ਵਲੋਂ ਇਸ ਯੋਗਾ ਸੈਸ਼ਨ ਵਿੱਚ ਦਿਲਚਸਪੀ ਨਾਲ ਭਾਗ ਲਿਆ ਗਿਆ। ਯੋਗ ਗੁਰੂ ਯਤਿਨ ਕੁਮਾਰ ਵਲੋਂ ਯੋਗਾ ਕਰਨ ਦੇ ਫਾਇਦਿਆਂ ਬਾਰੇ ਦੱਸਿਆ ਅਤੇ ਸਹਿਵਾਸੀ ਬੱਚਿਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਲਈ ਰੋਜ਼ਾਨਾ ਯੋਗਾ ਕਰਨ ਦੀ ਸਲਾਹ ਦਿੱਤੀ । ਇਸ ਯੋਗ ਸੈਸ਼ਨ ਵਿੱਚ ਪ੍ਰਾਣਾਯਾਮ, ਅਲੋਮ-ਵਿਲੋਮ, ਤ੍ਰਿਕੋਣ ਆਸਣ, ਸ਼ੀਰਸ਼ ਆਸਣ, ਧਨੁਸ਼ ਆਸਣ ਆਦਿ ਕਰਵਾਏ ਗਏ।
ਯੋਗ ਗੁਰੂ ਨੇ ਦੱਸਿਆ ਕਿ ਇਨ੍ਹਾਂ ਆਸਣਾਂ ਨੂੰ ਰੋਜ਼ਾਨਾ ਕਰਨ ਨਾਲ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਰਨਾ ਵੀ ਮਿਲਦੀ ਹੈ। ਇਸ ਤੋਂ ਇਲਾਵਾ ਚੰਗੀ ਸਿਹਤ, ਸ਼ਾਂਤ ਮਨ, ਚੁਸਤ-ਦਰੁਸਤ ਸਰੀਰ ਵੀ ਯੋਗ ਦੀ ਦੇਣ ਹੈ। ਇਸ ਮੌਕੇ ਸਪੈਸ਼ਲ ਹੋਮ ਸੁਪਰਡੈਂਟ ਨਰੇਸ਼ ਕੁਮਾਰ, ਪ੍ਰੋਬੇਸ਼ਨ ਅਫ਼ਸਰ ਸੁਨੀਲ ਕੁਮਾਰ, ਕੌਂਸਲਰ ਸੁਧੀਰ ਕੁਮਾਰ ਅਤੇ ਸਟਾਫ਼ ਮੈਂਬਰ ਅੰਜਲੀ ਅਗਰਵਾਲ ਵੀ ਹਾਜ਼ਰ ਸਨ।