ਭ੍ਰਿਸ਼ਟਾਚਾਰ ਖ਼ਿਲਾਫ਼ ਆਪ ਸਰਕਾਰ ਦੀ ਕਾਰਵਾਈ ਸ਼ਲਾਘਾਯੋਗ - ਗੁਰਤੇਜ ਸਿੰਘ ਖੋਸਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 30 ਮਈ 2023 : ਭ੍ਰਿਸ਼ਟਾਚਾਰ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਰਵਾਈ ਸ਼ਲਾਘਾਯੋਗ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਕੀਤਾ। ਉਨ੍ਹਾਂ ਨੇ ਕਿਹਾ ਭ੍ਰਿਸ਼ਟਾਚਾਰ ਵਿੱਚ ਲੱਥਪੱਥ ਮੰਤਰੀ, ਵੱਡੇ ਅਧਿਕਾਰੀ, ਮੋਜੂਦਾ ਤੇ ਸਾਬਕਾ ਮੰਤਰੀ, ਵਿਧਾਇਕਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਨ੍ਹਾਂ ਨੂੰ ਆਹੁਦਿਆ ਤੋਂ ਬਰਖਾਸਤ ਕਰਨ ਤੋਂ ਬਾਅਦ ਜੇਲ੍ਹ ਦੀਆਂ ਸਲਾਖਾਂ ਪਿੱਛੇ ਦਿੱਤਾ।
ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਹੱਟੇਗੀ ਤੇ ਉਨ੍ਹਾਂ ਨੇ ਕਿਹਾ ਗਰੀਬ ਲੋਕਾਂ ਨੂੰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੀ ਸੁੱਖ ਦਾ ਸਾਹ ਮਿਲਿਆ ਕਿਉਂਕਿ ਹੁਣ ਕੋਈ ਕਰਮਚਾਰੀ ਕੰਮ ਕਰਵਾਉਣ ਬਦਲੇ ਕਿਸੇ ਤੋਂ ਰਿਸ਼ਵਤ ਨਹੀਂ ਮੰਗਦਾ। ਗੁਰਤੇਜ ਸਿੰਘ ਖੋਸਾ ਨੇ ਅੱਗੇ ਕਿਹਾ ਇਹ ਪਹਿਲੀ ਵਾਰ ਹੋਇਆ ਹੈ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੰਤਰੀ , ਵਿਧਾਇਕਾਂ ਦੇ ਨਾਲ ਨਾਲ 300 ਦੇ ਕਰੀਬ ਸਰਕਾਰੀ ਅਫ਼ਸਰ ਜੇਲ੍ਹਾਂ ਦੇ ਪਿੱਛੇ ਡੱਕੇ ਹਨ ਜਿਨ੍ਹਾਂ ਨੇ ਲੋਕਾਂ ਦੇ ਪੈਸਿਆਂ ਨਾਲ ਹੱਥ ਰੰਗੇ ਕੀਤੇ ਹਨ।