ਨੈਸ਼ਨਲ ਕਵਾਲਿਟੀ ਐਸ਼ੋਰੇਂਸ ਸਕੀਮ ਤਹਿਤ ਨੋਡਲ ਅਫਸਰਾਂ ਅਤੇ ਸੀਐਚਓ ਦੀ ਟੇ੍ਨਿੰਗ ਹੋਈ
ਰੋਹਿਤ ਗੁਪਤਾ
ਗੁਰਦਾਸਪੁਰ ,30 ਮਈ 2023 : ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੈਸ਼ਨਲ ਕਵਾਲਿਟੀ ਐਸ਼ੋਰੇਂਸ ਸਕੀਮ ਤਹਿਤ ਨੋਡਲ ਅਫਸਰਾਂ ਅਤੇ ਸੀਐਚਓ ਦੀ ਇਕ ਦਿਨੀਂ ਟੇ੍ਨਿੰਗ ਦਫਤਰ ਸਿਵਲ ਸਰਜਨ ਵਿਖੇ ਹੌਈ।
ਇਸ ਮੌਕੇ ਡਾਕਟਰ ਮੀਰਾ ਕੌਸ਼ਲ, ਹਾਸਪਿਟਲ ਐਡਮਿਨਿਸਟਰੇਟਰ ਮਨਿੰਦਰ ਕੌਰ ਨੇ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਪੀਐਚਸੀ ਅਤੇ ਹੈਲਥ ਐਂਡ ਵੈਲਨੇਸ ਸੇਂਟਰ ਦੀ ਅਸੇਸਮੇਂਟ ਹੋਣੀ ਹੈ। ਉਨਾਂ ਦਸਿਆ ਕਿ ਸਿਹਤ ਵਿਭਾਗ ਵਲੋ ਮਰੀਜਾਂ ਨੂੰ ਦਿਤੀਆਂ ਜਾਣ ਵਾਲੀ ਸਹੂਲਤਾਂ ਦਾ ਸਮੇਂ ਸਮੇਂ ਤੇ ਮੂਲਾਂਕਨ ਕੀਤਾ ਜਾਂਦਾ ਹੈ। ਇਸ ਸਬੰਧੀ ਚੈਕ ਲਿਸਟ ਮੁਹਇਆ ਕਰਵਾਈ ਗਈ ਹੈ। ਚੈਕ ਲਿਸਟ ਅਨੁਸਾਰ ਸੰਸਥਾ ਵਲੋ ਪਹਿਲਾਂ ਖੁਦ ਦਾ ਮੂਲਾਂਕਨ ਕੀਤਾ ਜਾਂਦਾ ਹੈ ਜਿਸ ਨੂੰ ਸਟੇਟ ਅਤੇ ਨੈਸ਼ਨਲ ਟੀਮ ਚੈਕ ਕਰਦੀ ਹੈ। ਬੀਤੇ ਸਮੇਂ ਵਿਚ ਜਿਲੇ ਦੀਆਂ 2ਸੰਸਥਾਵਾਂ ਨੇ ਐਨਕਵਾਸ ਲਈ ਕਵਾਲੀਫਾਈ ਕੀਤਾ ਸੀ, ਉਮੀਦ ਹੈ ਕਿ ਇਸ ਵਾਰ ਹੋਰ ਸੰਸਥਾਵਾਂ ਕਵਾਲੀਫਾਈ ਕਰਨਗੀਆਂ।