ਗੰਨੇ ਦੇ ਰਸ ਦਾ ਬੇਲਨਾ ਲੱਗਾਉਣ ਵਾਲੇ ਦੇ ਘਰ ਪੈ ਗਏ ਚੋਰ
-ਕੱਢ ਕੇ ਲੈ ਗਏ ਸੋਨੇ ਅਤੇ ਚਾਂਦੀ ਦੇ ਗਹਿਣੇ
ਰੋਹਿਤ ਗੁਪਤਾ
ਗੁਰਦਾਸਪੁਰ 30 ਮਈ 2023 : ਰੇਹੜੀ ਤੇ ਗੰਨੇ ਦਾ ਰਸ ਵੇਚਣ ਵਾਲੇ ਇਕ ਗਰੀਬ ਵਿਅਕਤੀ ਦੇ ਘਰ ਚੋਰਾਂ ਨੇ ਧਾਵਾ ਬੋਲ ਦਿੱਤਾ ਅਤੇ ਅਲਮਾਰੀਆਂ ਵਿਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ। ਘ ਟਨਾ ਦੀਨਾਨਗਰ ਥਾਣੇ ਦੇ ਅਧੀਨ ਪੈਂਦੇ ਪਿੰਡ ਅਬੁੱਲ ਖੈਰ ਦੀ ਹੈ ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਰਾਮ ਚੰਦ ਪੁੱਤਰ ਪ੍ਰਕਾਸ ਚੰਦ ਵਾਸੀ ਬਰਿਆਰ ਰੋਡ ਅੱਬਲਖੈਰ ਨੇ ਦੱਸਿਆ ਹੈ ਕਿ ਬੀਤੇ ਦਿਨ ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਡੇਰਾ ਬਿਆਸ ਵਿਖੇ ਚਲੇ ਗਏ ਸੀ ਅਤੇ ਉਹ ਵੀ ਹਰ ਰੋਜ਼ ਦੀ ਤਰ੍ਹਾਂ ਸਵੇਰੇ 6,30 ਵਜੇ ਆਪਣੇ ਘਰ ਨੂੰ ਬਾਹਰੋ ਤਾਲਾ ਲੱਗਾ ਕੇ ਗੰਨੇ ਦਾ ਰਸ ਵੇਚਣ ਲਈ ਸਬਜੀ ਮੰਡੀ ਗੁਰਦਾਸਪੁਰ ਚਲਾ ਗਿਆ ਸੀ। ਦੁਪਹਿਰ 3 ਵਜੇ ਦੇ ਕਰੀਬ ਜਦੋਂ ਉਹ ਘਰ ਵਾਪਿਸ ਆਇਆ ਤਾਂ ਦੇਖਿਆ ਕਿ ਮੇਨ ਗੇਟ ਦਾ ਕੁੰਡਾ ਸਮੇਤ ਤਾਲਾ ਪੁੱਟਿਆ ਹੋਇਆ ਸੀ ਅਤੇ ਕਮਰਿਆਂ ਵਿੱਚ ਰੱਖੀਆਂ ਅਲਮਾਰੀਆਂ ਖੁੱਲੀਆਂ ਹੋਈਆਂ ਸਨ ਅਤੇ ਸਮਾਨ ਖਿਲਰਿਆ ਹੋਇਆ ਸੀ। ਉਸ ਨੇ ਦੱਸਿਆ ਕਿ ਅਲਮਾਰੀਆਂ ਵਿਚੋਂ ਉਸ ਦੀਆਂ ਦੋਨਾ ਨੂੰਹਾ ਦੇ ਗਹਿਣੇ ਸੋਨਾ ਵਜਨੀ 7 ਤੋਲੇ ਅਤੇ ਚਾਂਦੀ 16 ਤੋਲੇ ਗਾਇਬ ਸੀ।
ਦੀਨਾਨਗਰ ਪੁਲਿਸ ਥਾਣੇ ਵਿੱਚ ਪੀੜਤ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਏ ਐਸ ਆਈ ਗੁਰਸ਼ਰਨ ਸਿੰਘ ਨੂੰ ਮਾਮਲੇ ਦੀ ਤਫਤੀਸ਼ ਲਈ ਤਫ਼ਤੀਸ਼ੀ ਅਫ਼ਸਰ ਨਿਯੁਕਤ ਕੀਤਾ ਗਿਆ ਹੈ।