26ਵਾਂ ਸੀਬਾ ਚਿਲਡਰਨਜ਼ ਪਰਸਨੈਲਿਟੀ ਡਿਵੈਲਪਮੈਂਟ ਕੈਂਪ 6 ਜੂਨ ਤੋਂ
ਦਲਜੀਤ ਕੌਰ
ਲ਼ਹਿਰਾਗਾਗਾ, 30 ਮਈ, 2023: ਡਾ. ਐੱਸ.ਐੱਨ. ਸੂਬਾਰਾਓ ਨੂੰ ਸਮਰਪਿਤ 26ਵਾਂ ਸੀਬਾ ਚਿਲਡਰਨਜ ਪਰਸਨੈਲਿਟੀ ਡਿਵੈਲਪਮੈਂਟ ਕੈਂਪ ‘ਸਿਰਜਣਾ-2023’ ਮਿਤੀ 6 ਜੂਨ ਤੋਂ 15 ਜੂਨ ਤੱਕ ਸੀਬਾ ਕੈਂਪਸ ਵਿਖੇ ਲਗਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਅਤੇ ਕੈਂਪ ਇੰਚਾਰਜ ਰਣਦੀਪ ਸੰਗਤਪੁਰਾ ਨੇ ਦੱਸਿਆ ਕਿ ਇਸ ਵਾਰ ਇਹ ਕੈਂਪ
ਪਦਮ ਸ਼੍ਰੀ, ਗਾਂਧੀਵਾਦੀ ਸਮਾਜ ਸੁਧਾਰਕ ਅਤੇ ਆਜ਼ਾਦੀ ਘੁਲਾਟੀਏ ਸਵਰਗੀ।
ਡਾ. ਐਸ.ਐਨ ਸੂਬਾਰਾਓ ਨੂੰ ਸਮਰਪਿਤ ਹੋਵੇਗਾ, ਜੋ ਛੋਟੀ ਉਮਰ ਵਿਚ ਅੰਗਰੇਜ਼ਾਂ ਖ਼ਿਲਾਫ ਆਜ਼ਾਦੀ ਲਹਿਰ ਵਿਚ ਸ਼ਾਮਿਲ ਹੋ ਕੇ ਜੇਲ੍ਹ ਗਏ ਸਨ। ਪੰਜਾਬ ਭਰ ਵਿੱਚੋਂ ਨਿਵੇਕਲੇ ਇਸ ਕੈਂਪ ਵਿਚ 16 ਵੱਖ-ਵੱਖ ਕਲਾਵਾਂ ਦੇ ਮੰਨੇ-ਪ੍ਰਮੰਨੇ ਕਲਾਕਾਰ ਲਗਾਤਾਰ ਦਸ ਦਿਨ ਬੱਚਿਆਂ ਦੇ ਮਨਾਂ ਅੰਦਰ ਕਲਾ ਦੇ ਰੰਗ ਭਰਨਗੇ। ਕੈਂਪ ਦਾ ਥੀਮ ਸ਼ਾਂਤੀ ਅਤੇ ਭਾਈਚਾਰਕ ਸਾਂਝ ਹੋਵੇਗਾ।
ਉਨ੍ਹਾਂ ਦੱਸਿਆ ਹੈ ਕਿ ਇਸ ਕੈਂਪ ਵਿਚ ਬੱਚਿਆਂ ਨੂੰ ਥੀਏਟਰ, ਮਿਊਜ਼ਿਕ, ਡਾਂਸ, ਪੌਟਰੀ, ਪੇਂਟਿੰਗ, ਘੋੜ ਸਵਾਰੀ, ਰਿਪੋਰਟਿੰਗ, ਡਾਕੂਮੈਂਟਰੀ ਮੇਕਿੰਗ, ਕਲੇਅ ਮੌਡਲਿੰਗ, ਰਾਈਫਲ ਸ਼ੂਟਿੰਗ, ਡਿਜ਼ਾਇਨ ਵਰਕਸ਼ਾਪ, ਫੋਟੋਗ੍ਰਾਫੀ, ਐਂਕਰਿੰਗ ਅਤੇ ਪੌਟ ਪੇਟਿੰਗ ਕਲਾਵਾਂ ਸਿਖਾਈਆਂ ਜਾਣਗੀਆਂ।