ਮਾਉਂਟ ਲਿਟਰਾ ਜ਼ੀ ਸਕੂਲ ,ਫਰੀਦਕੋਟ ਦੇ ਵਿਦਿਆਰਥੀ ਮਨਾਲੀ ਟੂਰ ਲਈ ਰਵਾਨਾ
ਦੀਪਕ ਗਰਗ
ਫਰੀਦਕੋਟ 30ਮਈ 2023 - ਸਾਥਨਿਕ ਸ਼ਹਿਰ ਦੀ ਨਾਮਵਰ ਸੰਸਥਾ ਮਾਉਂਟ ਲਿਟਰਾ ਜ਼ੀ ਸਕੂਲ ਵਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੰਜ ਰੋਜ਼ਾ ਮਨਾਲੀ ਟ੍ਰਿਪ ਆਯੋਜਨ ਗਿਆ | |ਸਕੂਲ ਦੇ ਚੇਅਰਮੈਨ ਇੰਜੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਡਾ. ਸੁਰੇਸ਼ ਸ਼ਰਮਾ ਜੀ ਨੇ ਟ੍ਰਿਪ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਖ਼ੁਸ਼ੀ ਨਾਲ ਰਵਾਨਾ ਕੀਤਾ| ਇਸ ਟੂਰ ਦੁਰਾਨ ਵਿਦਿਆਰਥੀਆਂ ਨੂੰ ਮਨਾਲੀ, ਰੋਹਤਾਂਗ ਪਾਸ, ਲਾਹੋਲਸਪਿਤੀ, ਮਸ਼ਹੂਰ ਅਟਲ ਟਨਲ ਆਦਿ ਪ੍ਰਸਿਧ ਸਥਾਨ ਦਿਖਾਏ ਜਾਣਗੇ ਅਤੇ ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਅਨੇਕਾਂ ਰੋਚਿਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਵਿਦਿਆਰਥੀ ਪੈਰਾਗਲੈਡਿੰਗ,ਬੋਟਿੰਗ, ਰਿਵਰ ਰਾਫਟਿੰਗ, ਸਟੀਮ ਵਾਲਕ ਆਦਿ ਦਾ ਵੀ ਆਨੰਦਮਾਨਣਗੇ |
ਇਸ ਸਮੇਂ ਵਿਦਿਆਰਥੀ ਬਹੁਤ ਹੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ ਅਤੇ ਉਮੀਦ ਹੈ ਕਿ ਬੱਚਿਆਂ ਨੇ ਟ੍ਰਿਪ ਦਾ ਬਹੁਤ ਅਨੰਦ ਲੈਣਗੇ ਅਤੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨਗੇ | ਸਕੂਲ ਦੇ ਚੇਅਰਮੈਨ ਇੰਜੀ ਚਮਨ ਲਾਲ ਗੁਲਾਟੀ ਜੀ ਅਤੇ ਪ੍ਰਿੰਸੀਪਲ ਡਾ. ਸੁਰੇਸ਼ ਸ਼ਰਮਾ ਜੀ ਨੇ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਵੇਖਦੇ ਹੋਏ ਕਿਹਾ ਕਿ ਭਵਿੱਖ ਵਿੱਚ ਇਸ ਪ੍ਰਕਾਰ ਦੇ ਟ੍ਰਿਪ ਦਾ ਆਯੋਜਿਤ ਕੀਤੇ ਜਾਣਗੇI