ਬਾਰ੍ਹਵੀਂ ਜਮਾਤ ਦੇ ਇਮਤਿਹਾਨ 'ਚੋਂ ਪੰਜਾਬ ਦੀ ਮੈਰਿਟ ਵਿੱਚ ਆਉਣ ਵਾਲੀ ਵਿਦਿਆਰਥਣ ਨੂੰ ਕੀਤਾ ਸਨਮਾਨਿਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 30 ਮਈ 2023 - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਦੀ ਵਿਦਿਆਰਥਣ ਮਮਤਾ ਪੱਤਰੀ ਜਗਸੀਰ ਸਿੰਘ ਪਿੰਡ ਹਰੀਨੌ ਨੇ ਬਾਰ੍ਹਵੀਂ ਦੇ ਇਮਤਿਹਾਨ ਵਿੱਚੋਂ ਪੰਜਾਬ ਦੀ ਮੈਰਿਟ ਵਿੱਚ 15 ਵਾਂ ਸਥਾਨ ਪ੍ਰਾਪਤ ਕੀਤਾ ਅਤੇ ਫਰੀਦਕੋਟ ਜ਼ਿਲੇ ਵਿੱਚ ਦੂਸਰਾ ਸਥਾਨ ਕਰਕੇ ਪਿੰਡ , ਸਕੂਲ ਅਤੇ ਜ਼ਿਲੇ ਦਾ ਨਾਂ ਰੋਸ਼ਨ ਕੀਤਾ ਹੈ । ਇਸ ਮੌਕੇ ਲੜਕੀ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਹਰੀਨੌ ਦੇ ਸਮੂਹ ਸਟਾਫ਼ ਵਲੋਂ ਲੜਕੀ ਨੂੰ 5100 ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਲੜਕੀ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤਾ ਗਈ । ਇਸ ਮੌਕੇ ਹਾਜ਼ਰ ਸਟਾਫ ` ਚ ਸਕੂਲ ਮੁਖੀ ਦੀਪਕ ਬਾਂਸਲ , ਰਾਜਿੰਦਰ ਸਿੰਘ , ਗੁਰਟੇਕ ਸਿੰਘ , ਬਹਾਦਰ ਸਿੰਘ , ਗੁਰਪ੍ਰੀਤ ਕੌਰ , ਮਨਜੀਤ ਕੌਰ , ਗੁਰਦਾਤ ਕੌਰ , ਹਰਿੰਦਰਜੀਤ ਸਿੰਘ , ਚਰਨਜੀਤ ਕੌਰ , ਰਮਨਦੀਪ ਕੌਰ ਅਤੇ ਰਣਜੀਤ ਕੌਰ ਹਾਜ਼ਰ ਸਨ ।