ਸਾਦਤਪੁਰ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤ ਦੇ ਕੀਤੇ ਝੰਡੇ ਬੁਲੰਦ ਪ੍ਰਿੰਸੀਪਲ ਮਨੂ ਯਖਮੀ ਵਲੋਂ ਕੀਤੀ ਗਈ ਹੌਂਸਲਾ ਅਫਜ਼ਾਈ
- ਸਕੂਲ ਦੀਆ ਵਿਦਿਆਰਥਣਾਂ ਨੇ ਜਿੱਤ ਦੇ ਝੰਡੇ ਬੁਲੰਦ ਕੀਤੇ -ਪ੍ਰਿੰਸੀਪਲ ਮਨੂ ਯਖਮੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 29 ਮਈ 2023 - ਇਥੋਂ ਨੇੜਲੇ ਪਿੰਡ ਸਾਦਤਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਮੈਟ੍ਰਿਕ ਕਲਾਸ ਦਾ ਨਤੀਜਾ 100% ਰਿਹਾ ਹੈ ਜਿਸ ਵਿਚ ਸਾਰੇ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਜਿਸਦਾ ਸਿਹਰਾ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ। ਅੱਜ ਸਕੂਲ ਕੈਂਪਸ ਵਿਖੇ ਪ੍ਰਿੰਸੀਪਲ ਮਨੂ ਯਖਮੀ ਵਲੋਂ ਸਵੇਰ ਦੀ ਸਭਾ ਵਿੱਚ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਲਈ ਸਨਮਾਨਿਤ ਕੀਤਾ ਗਿਆ ਅਤੇ ਇਨ੍ਹਾਂ ਸਮੇਤ ਦੂਜੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਕੇ ਮੈਰਿਟ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣਾਂ ਨੇ ਜਿੱਤ ਦੇ ਝੰਡੇ ਬੁਲੰਦ ਕੀਤੇ ਜਿਸ ਅਧੀਨ ਕਮਲਜੀਤ ਕੌਰ D/o ਸ. ਅੰਮ੍ਰਿਤਪਾਲ ਸਿੰਘ 606/650 (93.23% )ਪਵਨਪ੍ਰੀਤ ਕੌਰ D/o ਸ. ਕੁਲਦੀਪ ਸਿੰਘ 602/650 (92.61%) 3. ਲਵਪ੍ਰੀਤ ਕੌਰ D/o ਸ. ਜਗਰੂਪ ਸਿੰਘ 590/650 (90.76%) ਨੇ ਨੰਬਰ ਹਾਸਲ ਕਰਕੇ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਜਿਸ ਤੇ ਉਨ੍ਹਾਂ ਨੂੰ ਮਾਣ ਹੈ।