ਕੇਸੀ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਲਿਆ ਵੰਡਰਲੈਂਡ ਟੂਅਰ ਦਾ ਆਨੰਦ
- ਕਲ ਤੋਂ ਸ਼ੁਰੂ ਹੋਵੇਗਾ ਸਕੂਲ ’ਚ ਸਮਰ ਕੈਂਪ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 30 ਮਈ ,2023 - ਕਰਿਆਮ ਰੋਡ ਤੇ ਸਿੱਥਤ ਕੇਸੀ ਪਬਲਿਕ ਸਕੂਲ ਦੇ ਦੂਸਰੀ ਕਲਾਸ ਤੋਂ ਲੈ ਕੇ ਪਲਸ ਟੂ ਤੱਕ ਦੇ 150 ਵਿਦਿਆਰਥੀਆਂ ਦਾ ਇੱਕ ਰੋਜਾ ਸਿੱਖਿਆਦਾਇਕ ਟੂਅਰ ਜਲੰਧਰ ਦੇ ਵੰਡਰਲੈਂਡ ਜਾ ਕਾ ਵਾਪਿਸ ਪਰਤਿਆ ਹੈ। ਸਕੂਲ ਪ੍ਰਿੰਸੀਪਲ ਆਸ਼ਾ ਸ਼ਰਮਾ ਦੀ ਦੇਖਰੇਖ ’ਚ ਗਏ ਇਸ ਵਿਜਿਟ ਨਾਲ ਬੱਚਿਆਂ ਨੇ ਗਰਮੀ ਤੋਂ ਰਾਹਤ ਲਈ ਅਤੇ ਇਸ ਟੂਅਰ ਤੋ ਬਾਅਦ ਇਕ ਦੂਸਰੇ ਨਾਲ ਅਨੁਭਵ ਸਾਂਝੇ ਕੀਤੇ । ਟੂਅਰ ’ਚ ਵਿਦਿਆਰਥੀਆਂ ਦੇ ਨਾਲ ਪ੍ਰੋਗਰਾਮ ਕੋਆਰਡੀਨੇਟਰ ਮੋਨਿਕਾ ਸਨੋਤਰਾ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਰਜਨੀ, ਰਾਜਵੀਰ ਕੌਰ, ਪ੍ਰਵੀਨ ਅਤੇ ਨੀਤੂ ਸੈਣੀ ਵੀ ਗਏ।
ਵੰਡਰਲੈਂਡ ’ਚ ਐਂਟਰੀ ਦੇ ਬਾਅਦ ਸਾਰੇ ਵਾਟਰ ਪਾਰਕ ’ਚ ਗਏ , ਇਸਦੇ ਬਾਅਦ ਰਾਇਡਸ ’ਤੇ ਗਏ । ਰਾਇਡਸ ’ਚ ਜੰਪਿਗ ਰਾਇਡ , ਹਟਿੰਗ ਹਾਊਸ, ਮੈਨਿਊਲ ਰਾਇਡ, ਟ੍ਰੇਨ, ਬੋਟਿੰਗ ਕੀਤੀ ਅਤੇ ਰੇਨ ਡਾਂਸ ਦਾ ਵੀ ਬੱਚਿਆਂ ਨੇ ਖੂਬ ਆਨੰਦ ਲਿਆ। ਪ੍ਰਿੰਸੀਪਲ ਆਸ਼ਾ ਸ਼ਰਮਾ ਨੇ ਦੱਸਿਆ ਕਿ ਅਜਿਹੇ ਟੂਅਰ ਨਾਲ ਵਿਦਿਆਰਥੀਆਂ ’ਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਬੱਚਿਆਂ ’ਚ ਛੋਟੀ ਉਮਰ ਵਿੱਚ ਹੀ ਪੈਦਾ ਹੋਇਆ ਆਤਮ ਵਿਸ਼ਵਾਸ ਭਵਿੱਖ ’ਚ ਉਹਨੂੰ ਤਰੱਕੀ ਵੱਲ ਨੂੰ ਲੈ ਕੇ ਜਾਂਦਾ ਹੈ।
ਉਹਨਾਂ ਦੱਸਿਆ ਕਿ ਕੇਸੀ ਸਕੂਲ ’ਚ ਇਕ ਤੋਂ ਦਸ ਜੂਨ ਤਕ ਸਮਰ ਕੈਂਪ ਸਵੇਰੇ 8 ਤੋਂ 11 ਬਜੇ ਤਕ ਲਗਾਇਆ ਜਾ ਰਿਹਾ ਹੈ, ਜਿਸ ’ਚ ਕੇਸੀ ਸਕੂਲ ਦੇ ਨਾਲ ਕਿਸੇ ਵੀ ਸਕੂਲ ਦੇ ਬੱਚੇ ਹਿੱਸਾ ਲੈ ਸਕਦੇ ਹਨ। ਇਹਨਾਂ ਬੱਚਿਆਂ ਨੂੰ ਵੱਖੋ ਵੱਖ ਗਤੀਵਿਧੀਆਂ ਦੇ ਨਾਲ ਸਵੀਮਿੰਗ ਪੁਲ ’ਚ ਤੈਰਾਕੀ ’ਚ ਵੀ ਨਿਪੁਣ ਕੀਤਾ ਜਾਵੇਗਾ।