ਪੰਜਾਬ ਯੂਨੀਵਰਸਿਟੀ ਨੇ ਕੀਤਾ ਸਪਸ਼ਟ; ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਜਾਰੀ ਰਹੇਗੀ
ਚੰਡੀਗੜ੍ਹ, 31 ਮਈ, 2023: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧਿਕਾਰੀਅ ਨੇ ਸਪਸ਼ਟ ਕੀਤਾ ਹੈ ਕਿ ਗਰੈਜੂਏਸ਼ਨ ਪੱਧਰ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਜਾਰੀ ਰਹੇਗੀ। 1 ਮਈ ਨੂੰ ਹੋਈ ਬੋਰਡ ਆਫ ਅੰਡਰ ਗਰੈਜੂਏਟ ਸਟੱਡੀਜ਼ ਇਨ ਪੰਜਾਬੀ, ਸਕੂਲ ਆਫ ਪੰਜਾਬੀ ਸਟੱਡੀਜ਼ ਵਿਚ ਇਹ ਫੈਸਲਾ ਹੋਇਆ ਸੀ ਕਿ ਨੈਸ਼ਨਲ ਐਜੂਕੇਸ਼ਨ ਪ੍ਰੋਗਰਾਮ (ਐਨ ਈ ਪੀ) ਲਈ ਮਾਈਨਰ ਕੋਰਸ ਪੰਜਾਬੀ ਹੋਵੇਗੀ ਅਤੇ ਇਹ ਗਰੈਜੂਏਸ਼ਨ ਵਿਚ ਸਾਰੇ ਛੇ ਸਮੈਸਟਰਾਂ ਵਿਚ ਪੜ੍ਹਾਈ ਜਾਵੇਗੀ। ਜਿਹੜੇ ਵਿਦਿਆਰਥੀਆਂ ਨੇ ਕਿਸੇ ਵੀ ਪੱਧਰ ’ਤੇ ਪੰਜਾਬੀ ਨਹੀਂ ਪੜ੍ਹੀ, ਉਹ ਮਾਡਰਨ ਇੰਡੀਅਨ ਲੈਂਗੂਏਜ ਵਜੋਂ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਨਗੇ।
ਪੰਜਾਬ ਯੂਨੀਵਰਸਿਟੀਦੇ ਵਾਈਸ ਚਾਂਸਲਰ ਡਾ. ਰੇਨੂ ਵਿਜ ਨੇ ਵੀ ਪੁਸ਼ਟੀ ਕੀਤੀ ਹੈਕਿ ਗਰੈਜੂਏਸ਼ਨ ਕੋਰਸਾਂ ਵਿਚ ਪੰਜਾਬੀ ਸਾਰੇ ਛੇ ਸਮੈਸਟਰਾਂ ਵਿਚ ਪੜ੍ਹਾਈ ਜਾਵੇਗੀ।