ਹਾਜੀਆਂ ਦੀ ਬੱਸ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ
- ਸੂਬਾ ਸਰਕਾਰਾਂ ਵੱਲੋ ਅਜਿਹੇ ਨਾਜ਼ੁਕ ਮਾਮਲਿਆਂ ਨੂੰ ਦੇ ਕੇ ਸਖ਼ਤੀ ਨਾਲ ਨਾ ਨਜਿੱਠਣ ਦੇ ਚਲਦਿਆਂ ਦੋਸ਼ੀਆਂ ਦੇ ਬ੍ਰਹਮ ਹੌਸਲੇ ਬੁਲੰਦ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 29 ਮਈ 2023 - ਇਲਾਕੇ ਦੀ ਉੱਘੀ ਸਮਾਜ ਸੇਵੀ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਸੰਸਥਾ ਨਿਊ ਫਰੈਂਡਜ ਕਲੱਬ, ਮਾਲੇਰਕੋਟਲਾ ਨੇ ਪਿਛਲੇ ਦਿਨੀਂ ਰਾਜਸਥਾਨ ਸੂਬੇ ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹੱਜ ਯਾਤਰੀਆਂ ਦੀ ਬੱਸ ਨੂੰ ਘੇਰ ਕੇ ਓਹਨਾ ਨਾਲ ਕੀਤੀ ਗਈ ਬਦਤਮੀਜ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਉਕਤ ਮਾਮਲੇ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਹੈ।
ਸੰਸਥਾ ਦੇ ਪ੍ਰਧਾਨ ਜਨਾਬ ਮੁਹੰਮਦ ਜਮੀਲ(ਵਕੀਲ ਬ੍ਰਦਰਜ਼) ਨੇ ਗੱਲਬਾਤ ਦੌਰਾਨ ਦੱਸਿਆ ਕਿ ਆਏ ਦਿਨ ਵਾਪਰ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਮੁਲਕ ਅਤੇ ਮੁਲਕ ਦੇ ਵਾਸੀਆਂ ਲਈ ਬੇਹੱਦ ਘਾਤਕ ਸਾਬਿਤ ਹੋਣਗੀਆਂ ਅਤੇ ਆਉਣ ਵਾਲੇ ਦਿਨਾਂ ਚ ਆਮ ਲੋਕਾਂ ਚ ਨਫਰਤ ਫੈਲਾਉਣ ਦਾ ਵੱਡਾ ਕਾਰਨ ਬਣਨਗੀਆਂ।ਓਹਨਾ ਅਨੁਸਾਰ ਕੇਂਦਰ ਸਰਕਾਰ ਅਤੇ ਕੁਝ ਇਕ ਸੂਬਾ ਸਰਕਾਰਾਂ ਵੱਲੋ ਅਜਿਹੇ ਨਾਜ਼ੁਕ ਮਾਮਲਿਆਂ ਨਾਲ ਸਖ਼ਤੀ ਨਾਲ ਨਾ ਨਜਿੱਠਣ ਦੇ ਚਲਦਿਆਂ ਦੋਸ਼ੀਆਂ ਦੇ ਹੌਸਲੇ ਲਗਾਤਾਰ ਵਧ ਰਹੇ ਹਨ।
ਓਹਨਾ ਕੇਂਦਰ ਅਤੇ ਸੂਬਾ ਸਰਕਾਰ ਤੋ ਮੰਗ ਕੀਤੀ ਹੈ ਉਕਤ ਮਾਮਲੇ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਅਮਲ ਚ ਲਿਆਂਦੀ ਜਾਵੇ।ਇਸ ਮੌਕੇ ਕਲੱਬ ਦੇ ਮੈਂਬਰਾਂ ਚੋ ਖਾਸ ਤੌਰ ਤੇ ਹਾਜੀ ਅਬਦੁਰ ਰਹਿਮਾਨ, ਜੀਵਨ ਸਿੰਗਲਾ, ਸ਼ਾਮ ਲਾਲ, ਰਾਜਿੰਦਰ ਕੁਮਾਰ, ਮੁਹੰਮਦ ਜਮੀਲ ਗੋਰੀ, ਹਰੀਸ਼ ਧਾਮੀ ਅਤੇ ਮੁਹੰਮਦ ਇਕਬਾਲ ਫੋਗੀ ਮੌਜੂਦ ਸਨ।