ਦਰਦ ਵਿੱਚ ਤੜਫ ਰਹੀ ਧੀ ਦੇ ਹੰਝੂ ਦਿਲ ਨੂੰ ਚੀਰ ਰਹੇ, ਕੇਂਦਰ ਸਰਕਾਰ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ - ਦੀਪਕ ਬਾਲੀ
ਚੰਡੀਗੜ੍ਹ, 31 ਮਈ, 2023: ਜੰਤਰ-ਮੰਤਰ ਤੋਂ ਪਿਛਲੇ ਇੱਕ ਮਹੀਨੇ ਤੋਂ ਧਰਨੇ 'ਤੇ ਬੈਠੇ ਪਹਿਲਵਾਨਾਂ ਨੂੰ ਹਟਾ ਦਿੱਤਾ ਗਿਆ ਹੈ। ਪਹਿਲਵਾਨਾਂ ਨੇ 23 ਅਪ੍ਰੈਲ ਨੂੰ ਜੰਤਰ-ਮੰਤਰ 'ਤੇ ਆਪਣਾ ਅੰਦੋਲਨ ਮੁੜ ਸ਼ੁਰੂ ਕੀਤਾ ਪਰ 28 ਮਈ ਨੂੰ ਨਵੀਂ ਸੰਸਦ ਭਵਨ ਵੱਲ ਮਾਰਚ ਕਰਦੇ ਹੋਏ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਵਾਲੀ ਥਾਂ ਤੋਂ ਉਨ੍ਹਾਂ ਦਾ ਸਮਾਨ ਹਟਾ ਦਿੱਤਾ ਅਤੇ ਉਨ੍ਹਾਂ ਨੂੰ ਵਾਪਸ ਆਉਣ ਤੋਂ ਰੋਕ ਦਿੱਤਾ।
ਜਿਸ ਤੋਂ ਬਾਅਦ ਪਹਿਲਵਾਨ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ, ਜਿਸ 'ਤੇ ਆਪ ਆਗੂ ਦੀਪਕ ਬਾਲੀ ਨੇ ਟਵੀਟ ਕਰਦੇ ਕਿਹਾ ਕਿ, "ਦਰਦ ਵਿੱਚ ਤੜਫ ਰਹੀ ਧੀ ਦੇ ਹੰਝੂ ਦਿਲ ਨੂੰ ਚੀਰ ਰਹੇ, ਕੇਂਦਰ ਸਰਕਾਰ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ"