ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਪੱਛੜੀ ਸ਼੍ਰੇਣੀ (ਓਬੀਸੀ) ਅਤੇ ਜਨਰਲ ਵਰਗ ਵਰਗ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਲਈ ਗ੍ਰਾਂਟਾਂ ਜਾਰੀ
ਦਲਜੀਤ ਕੌਰ
ਚੰਡੀਗੜ੍ਹ, 31 ਮਈ, 2023: ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਪੱਛੜੀ ਸ਼੍ਰੇਣੀ (ਓਬੀਸੀ) ਅਤੇ ਜਨਰਲ ਵਰਗ ਵਰਗ ਦੇ ਸਾਰੇ ਵਿਦਿਆਰਥੀਆਂ ਦੀਆਂ ਵਰਦੀਆਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਜਾਰੀ ਕੀਤੀ ਮੰਜੂਰੀ ਦੇ ਸਨਮੁੱਖ 31,79,31,000 (ਇੱਕਤੀ ਕਰੋੜ ਉਨਾਸੀ ਲੱਖ ਇੱਕਤੀ ਹਜਾਰ ਰੁਪਏ) ਦੀ ਰਾਸੀ ਹੇਠ ਦਰਸਾਏ ਅਨੁਸਾਰ ਬਜਟ ਅਲਾਟਮੈਂਟ ਕੀਤੀ ਗਈ ਹੈ। ਇਸ ਸਕੀਮ ਅਧੀਨ ਪ੍ਰੀ ਪ੍ਰਾਇਮਰੀ ਜਮਾਤ ਦੇ ਸਾਰੇ ਵਿਦਿਆਰਥੀ, ਪ੍ਰਾਇਮਰੀ ਵਿੰਗ ਦੇ ਪਹਿਲੀ ਤੋਂ ਪੰਜਵੀਂ ਜਮਾਤ ਦੇ OBC ਵਰਗ ਦੇ ਮੁੰਡੇ ਅਤੇ General Category (Above Poverty line) ਦੇ ਮੁੰਡੀਆਂ ਨੂੰ ਵਰਦੀਆਂ ਦਿੱਤੀਆਂ ਜਾਈਆਂ ਹਨ। ਕੁੱਲ ਯੋਗ ਪ੍ਰੀ ਪ੍ਰਾਇਮਰੀ ਦੇ ਸਾਰੇ ਵਿਦਿਆਰਥੀ 374216, ਪਹਿਲੀ ਤੋਂ ਪੰਜਵੀ ਜਮਾਤ ਦੇ (ਮੁੰਡੇ) OBC ਵਿਦਿਆਰਥੀ 57386 ਅਤੇ ਪਹਿਲੀ ਤੇ ਪੰਜਵੀ ਜਮਾਤ ਦੇ (ਮੁੰਡੇ) General Category (Above: Poverty line) 98783 ਵਿਦਿਆਰਥੀ ਹਨ, ਜਿੰਨਾਂ ਨੂੰ ਪ੍ਰਤੀ ਵਿਦਿਆਰਥੀ 600/- ਦੀ ਰਾਸੀ ਦੇ ਹਿਸਾਬ ਨਾਲ ਵਰਦੀਆਂ ਦਿੱਤੀਆਂ ਜਾਣੀਆਂ ਹਨ। ਸਾਲ 2023-24 ਦੌਰਾਨ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਮੁਹੱਈਆ ਕਰਵਾਉਣ ਸਬੰਧੀ ਰਾਜ ਦੇ ਸਮੂਹ ਜਿਲਾ ਸਿੱਖਿਆ ਅਫ਼ਸਰ (ਐ:ਸਿ:) ਨੂੰ ਫੰਡ ਜਾਰੀ ਕੀਤੇ ਗਏ ਹਨ।