ਦੋ ਗ੍ਰਿਫਤਾਰ, ਇਕ ਕੋਲੋਂ ਪਿਸਟਲ ਤੇ ਇਕ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ
ਬਲਰਾਜ ਸਿੰਘ ਰਾਜਾ, ਤੇਜਿੰਦਰ ਯੋਧ
ਬਿਆਸ, 31 ਮਈ 2023 - ਐੱਸ ਐੱਸ ਪੀ ਸ੍ਰੀ ਸਤਿੰਦਰ ਸਿੰਘ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡੀ ਐੱਸ ਪੀ ਹਰਕ੍ਰਿਸ਼ਨ ਸਿੰਘ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ਥਾਣਾ ਖਲਚੀਆਂ ਦੇ ਮੁਖੀ ਐੱਸ ਆਈ ਬਿਕਰਮਜੀਤ ਸਿੰਘ ਨੇ ਪੁਲਸ ਪਾਰਟੀ ਨੇ ਅੱਡਾ ਖਲਚੀਆਂ ਵਿਚ ਨਾਕੇਬੰਦੀ ਦੌਰਾਨ ਗੁਰਸੇਵਕ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਰਹਾਣਾ ਥਾਣਾ ਚੋਹਲਾ ਸਾਹਿਬ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿੱਚੋਂ ਇੱਕ ਪਿਸਟਲ 32 ਬੋਰ 2 ਮੈਗਜ਼ੀਨ ਅਤੇ 7 ਰੌਂਦ ਜ਼ਿੰਦਾ ਅਤੇ ਇਕ ਕਾਰ DL_8C_AR_1838 ਬਰਾਮਦ ਕੀਤਾ ਅਤੇ ਨਸ਼ਿਆ ਖਿਲਾਫ ਕਾਰਵਾਈ ਕਰਦਿਆਂ ਇਕ ਵਿਅਕਤੀ ਵਾਸੀ ਰਾਣਾ ਕਾਲਾ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿੱਚੋਂ 110 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਦੋਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।