← ਪਿਛੇ ਪਰਤੋ
ਖਰੜ ’ਚ ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ; 2 ਕਾਬੂ ਖਰੜ, 1 ਜੂਨ, 2023: ਬੀਤੀ ਦੇਰ ਰਾਤ ਖਰੜ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ 40 ਲੱਖ ਰੁਪਏ ਦੀ ਲੁੱਟ ਕਰ ਕੇ ਭੱਜੇ ਗੈਂਗਸਟਰਾਂ ਦਰਮਿਆਨ ਗਹਿਗੱਚ ਮੁਕਾਬਲਾ ਹੋਇਆ ਜਿਸ ਵਿਚ ਦੋ ਗੈਂਗਸਟਰ ਕਾਬੂ ਕੀਤੇ ਗਏ। ਟਾਸਕ ਫੋਰਸ ਦੀ ਅਗਵਾਈ ਐਸ ਪੀ ਵਰਿੰਦਰ ਸਿੰਘ ਬਰਾੜ ਨੇ ਕੀਤੀ। ਗੈਂਗਸਟਰਾਂ ਆਈ 20 ਕਾਰ ਵਿਚ ਸਵਾਰ ਹੋ ਕੇ ਭੱਜ ਰਹੇ ਸਨ ਜਿਹਨਾਂ ਪਿੱਛੇ ਪੁਲਿਸ ਪੈ ਗਈ। ਪੁਲਿਸ ਨੂੰ ਵੇਖ ਕੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਗੋਲੀਬਾਰੀ ਵਿਚ ਦੋਵੇਂ ਗੈਂਗਸਟਰ ਫੱਟੜ ਹੋ ਗਏ। ਹੁਣ ਉਹਨਾਂ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾਇਆ ਜਾ ਰਿਹਾਹੈ।
Total Responses : 1175