ਘੱਲੂਘਾਰਾ ਸਪਤਾਹ ਆਰੰਭ, 1 ਜੂਨ ਅੱਜ ਪਹਿਲਾ ਦਿਨ
ਅੰਮ੍ਰਿਤਸਰ, 1 ਜੂਨ, 2023: ਅੱਜ ਘੱਲੂਘਾਰਾ ਸਪਤਾਹ ਆਰੰਭ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਵਿਚ ਇਕ ਵੀਡੀਓ ਪੋਸਟ ਕੀਤੀਹੈ ਜਿਸ ਵਿਚ ਇਕ ਬੀਬੀ ਜਾਣਕਾਰੀ ਦੇ ਰਹੀ ਹਨ ਕਿ 1 ਜੂਨ ਨੂੰ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲ ਗੋਲੀਬਾਰੀ ਸ਼ੁਰੂ ਕੀਤੀ ਗਈ। ਇਸ ਦਿਨ ਵੱਡੀ ਗਿਣਤੀ ਵਿਚ ਸੰਗਤ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਪਹੁੰਚੀ ਹੋਈ ਸੀ। ਪਹਿਲੇ ਦਿਨ ਦੀ ਗੋਲੀਬਾਰੀ ਵਿਚ 8 ਸਿੰਘ ਸ਼ਹੀਦ ਹੋਏ ਜਿਹਨਾਂ ਵਿਚ ਇਕ ਬੀਬੀ, ਇਕ ਬਜ਼ੁਰਗ ਤੇ ਬੱਚਾ ਵੀ ਸ਼ਾਮਲ ਸੀ। ਬੱਬਰ ਖਾਲਸਾ ਦੇ ਜੁਝਾਰੂ ਸਿੰਘ ਮਹਿੰਗਾ ਸਿੰਘ ਵੀ ਸ਼ਹੀਦ ਹੋਏ ਜਿਹਨਾਂ ਦਾ ਅੰਤਿਮ ਸਸਕਾਰ ਗੁਰਦੁਆਰਾ ਮੰਜੀ ਸਾਹਿਬ ਕੋਲ ਕੀਤਾ ਗਿਆ। ਪਹਿਲੇ ਦਿਨ ਫੌਜ ਨੇ ਗੋਲੀਬਾਰੀ ਸਿਰਫ ਇਹ ਜਾਨਣ ਲਈ ਕੀਤੀ ਕਿ ਸਿੰਘਾਂ ਕੋਲ ਕਿਹੋ ਜਿਹੇ ਹਥਿਆਰ ਹਨ।
ਵੇਖੋ ਵੀਡੀਓ: