ਕੁਲਦੀਪ ਧਾਲੀਵਾਲ ਦਾ ਰੁਤਬਾ ਘਟਣ ਨਾਲ ਪ੍ਰਵਾਸੀ ਨਿਰਾਸ਼
ਸਰੀ, 2 ਜੂਨ,2023: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ ਜਿਥੇ ਗੁਰਮੀਤ ਸਿੰਘ ਖੁੱਡੀਆਂ ਵਰਗੀ ਸਖਸ਼ੀਅਤ ਨੂੰ ਮੰਤਰੀ ਬਣਾਉਣ ’ਤੇ ਵਿਦੇਸ਼ੀਂ ਵੱਸੇ ਪੰਜਾਬੀ ਖੁਸ਼ ਨਜ਼ਰ ਆਏ ਸਨ, ਉੱਥੇ ਲੋਕਾਂ ਦੇ ਹਰਮਨ ਪਿਆਰੇ ਆਗੂ ਕੁਲਦੀਪ ਸਿੰਘ ਧਾਲੀਵਾਲ ਦਾ ਮੰਤਰੀ ਮੰਡਲ ’ਚ ਰੁਤਬਾ ਘਟਾਉਣ ਕਾਰਨ ਪ੍ਰਵਾਸੀ ਭਾਈਚਾਰਾ ਬੁਰੀ ਤਰ੍ਹਾਂ ਨਿਰਾਸ਼ ਵੀ ਹੋਇਆ ਹੈ।
ਫਰੈਂਡਜ਼ ਆਫ਼ ਕੈਨੇਡਾ-ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਰੇਡੀਓ ਇੰਡੀਆ ਦੇ ਸੀਈਓ ਮਨਿੰਦਰ ਸਿੰਘ ਗਿੱਲ ਨੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਆਪਣੀ ਸਖ਼ਤ ਮਿਹਨਤ ਸਦਕਾ ਪ੍ਰਵਾਸੀ ਭਾਈਚਾਰੇ ਵਿੱਚ ਭਗਵੰਤ ਮਾਨ ਤੋਂ ਬਾਅਦ ਸਭ ਤੋਂ ਜਿਆਦਾ ਸਤਿਕਾਰੇ ਜਾਣ ਵਾਲੇ ਆਗੂ ਸਨ। ਉਨ੍ਹਾਂ ਕਿਹਾ ਕਿ ਧਾਲੀਵਾਲ ਵੱਲੋਂ ਸਖ਼ਤ ਮਿਹਨਤ ਹੀ ਨਹੀਂ ਸਗੋਂ ਇਮਾਨਦਾਰੀ ਨਾਲ ਪੰਜਾਬ ਅਤੇ ਪਰਦੇਸਾਂ ਵਿਚ ਆਪ ਦੀ ਲੋਕਪ੍ਰਿਯਤਾ ਚ ਚੋਖਾ ਵਾਧਾ ਕੀਤਾ ਸੀ ਪਰ ਇਸਦੇ ਬਾਵਜੂਦ ਮੰਤਰੀ ਮੰਡਲ ਵਿੱਚ ਉਨ੍ਹਾਂ ਦੀ ਅਹਿਮੀਅਤ ਘਟਾਉਣ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਗਿੱਲ ਨੇ ਕਿਹਾ ਕਿ ਭਾਵੇਂ ਮੰਤਰਾਲਿਆਂ ਦੀ ਵੰਡ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੈ ਪਰ ਕੰਮ ਅਤੇ ਸਮਰਪਣ ਦੇ ਅਨੁਸਾਰ ਸੀਟਾਂ ਦੀ ਵੰਡ ਨਾ ਹੋਣ ਕਾਰਨ ਸਾਥੀਆਂ ਦਾ ਮਨੋਬਲ ਡੇਗਦੀ ਹੈ, ਜੋ ਲੋਕਾਂ ਨੂੰ ਵੀ ਸਰਕਾਰ ਤੋਂ ਦੂਰ ਕਰਦੀ ਹੈ