ਅਮਰਗੜ੍ਹ ਹਲਕੇ ਦੇ ਸੀਨੀਅਰ ਆਗੂ ਕੇਵਲ ਸਿੰਘ ਜਾਗੋਵਾਲ ਬਣੇ ਮਲੇਰਕੋਟਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ
- ਪਾਰਟੀ ਹਾਈਕਮਾਂਡ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਆਪਣੇ ਵੱਲੋਂ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰਾਗਾ- ਕੇਵਲ ਸਿੰਘ ਜਾਗੋਵਾਲ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 2 ਜੂਨ 2023 - ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਅ ਚੁੱਕੇ ਅਮਰਗੜ੍ਹ ਹਲਕੇ ਦੇ ਸੀਨੀਅਰ ਆਗੂ ਕੇਵਲ ਸਿੰਘ ਜਾਗੋਵਾਲ ਜ਼ਿਲ੍ਹਾ ਜਨਰਲ ਸਕੱਤਰ ਮਾਲੇਰਕੋਟਲਾ ਨੂੰ ਪਾਰਟੀ ਪ੍ਰਤੀ ਵਫਾਦਾਰੀ, ਇਮਾਨਦਾਰੀ ਤੇ ਅਥਾਹ ਮਿਹਨਤ ਨੂੰ ਦੇਖਦਿਆਂ ਆਪ ਵਲੋਂ ਇੰਪਰੂਵਮੈਂਟ ਟਰੱਸਟ ਮਾਲੇਰਕੋਟਲਾ ਦਾ ਚੇਅਰਮੈਨ ਲਗਾਏ ਜਾਣ 'ਤੇ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ, ਕੁਲਵੰਤ ਸਿੰਘ ਗੱਜਣਮਾਜਰਾ, ਪੀ.ਏ ਰਾਜੀਵ ਕੁਮਾਰ ਤੋਗਾਹੇੜੀ, ਠੇਕੇਦਾਰ ਨਰੇਸ਼ ਕੁਮਾਰ ਨਾਰੀਕੇ, ਨਿਰਭੇ ਸਿੰਘ ਸਰਪੰਚ ਨਾਰੀਕੇ, ਡਾ.ਦਲਜੀਤ ਸਿੰਘ ਨਾਰੀਕੇ,ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਅਮਰਗੜ੍ਹ, ਨਗਰ ਪੰਚਾਇਤ ਅਮਰਗੜ੍ਹ ਦੇ ਮੀਤ ਪ੍ਰਧਾਨ ਗੁਰਦਾਸ ਸਿੰਘ ਸਿਆਣ, ਨੰਬਰਦਾਰ ਅਮਰਿੰਦਰ ਸਿੰਘ ਢੀਂਡਸਾ, ਪ੍ਰਧਾਨ ਹਰਜਿੰਦਰ ਸਿੰਘ ਮੰਨਵੀ, ਤਰਸੇਮ ਸਿੰਘ ਸੰਗਾਲਾ, ਬਲਜਿੰਦਰ ਸਿੰਘ ਹੁਸੈਨਪੁਰਾ, ਮਨਮੋਹਨ ਸਿੰਘ, ਸੂਫ਼ੀ ਅਹਿਮਦਗੜ੍ਹ, ਨਿਸ਼ਾਰ ਅਹਿਮਦਗੜ੍ਹ, ਹਾਜੀ ਸ਼ਮਸ਼ਾਦ, ਸਰਪੰਚ ਦਲਜੀਤ ਲਸੋਈ, ਗੋਗਾ ਜਾਗੋਵਾਲ, ਗੁਰਦੀਪ ਸਿੰਘ ਝੱਲ, ਹੈਪੀ ਨੰਗਲ, ਮਨੀ ਨੰਗਲ ਤੇ ਰੋਹਤਾਸ ਵਰਮਾਂ ਸਮੇਤ ਮਾਲੇਰਕੋਟਲਾ ਜਿਲ੍ਹੇ ਦੇ ਵੱਖ-ਵੱਖ ਆਪ ਆਗੂਆਂ ਅਤੇ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਵ-ਨਿਯੁਕਤ ਚੇਅਰਮੈਨ ਕੇਵਲ ਸਿੰਘ ਜਾਗੋਵਾਲ ਨੂੰ ਸ਼ੁਭਕਾਮਨਾਵਾਂ ਅਤੇ ਵਧਾਈ ਦਿੱਤੀ |
ਉੱਧਰ ਇੰਪਰੂਵਮੈਂਟ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਕੇਵਲ ਸਿੰਘ ਜਾਗੋਵਾਲ ਨੇ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਅਮਰਗੜ੍ਹ ਦੇ ਵਿਧਾਇਕ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ, ਮਾਲੇਰਕੋਟਲਾ ਦੇ ਵਿਧਾਇਕ ਡਾ.ਜਮੀਲ ਉਰ ਰਹਿਮਾਨ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਸਿਦਕਦਿਲੀ ਨਾਲ ਨਿਭਾਉਣ ਦੀ ਵਚਨਬੱਧਤਾ ਦੁਹਰਾਉਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਆਪਣੇ ਵੱਲੋਂ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰਨਗੇ |