4 ਜੂਨ ਨੂੰ ਅੰਮ੍ਰਿਤਸਰ ਪਿੰਗਲਵਾੜਾ ਵਿਖੇ ਭਗਤ ਪੂਰਨ ਸਿੰਘ ਦਾ 119ਵਾਂ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਵੇਗਾ - ਡਾਕਟਰ ਇੰਦਰਜੀਤ ਕੌਰ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 2 ਜੂਨ 2023 - 20ਵੀਂ ਸਦੀ ’ਚ ਮਾਨਵਤਾ ਦੇ ਭਲੇ ਹਿੱਤ, ਮਹਾਨ ਦਾਰਸ਼ਨਿਕ ,ਬੇਸਹਾਰਿਆਂ ਦੇ ਮਸੀਹਾ ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ’ਚ ਰਾਜੇਵਾਲ ਰੋਹਣੋਂ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ੍ਰੀ. ਸ਼ਿੱਬੂ ਮੱਲ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ ਅਤੇ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਸਬੰਧ ਵਿਚ ਪਿੰਗਲਵਾੜਾ ਮੁਖ ਦਫਤਰ ਵਿਚ ਪ੍ਰੈਸ ਕਾਨਫਰੰਸ ਕੀਤੀ ਗਈ ਡਾ. ਇੰਦਰਜੀਤ ਕੌਰ ਨੇ ਕਾਨਫਰੰਸ ਦੌਰਾਨ ਭਗਤ ਪੂਰਨ ਸਿੰਘ ਜੀ ਦੇ 119ਵੇਂ ਜਨਮ ਦਿਹਾੜੇ ਸਮਾਰੋਹ ਅਤੇ ਪਿੰਗਲਵਾੜੇ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ ਡਾ. ਇੰਦਰਜੀਤ ਕੌਰ ਨੇ ਸੰਖੇਪ ਵਿਚ ਜਾਣਕਾਰੀ ਦਿੱਤੀ ਕਿ ਭਗਤ ਪੂਰਨ ਸਿੰਘ ਜੀ ਦਾ 119ਵਾਂ ਜਨਮ ਦਿਨ ਬੜੀ ਧੂਮਧਾਮ ਨਾਲ 4 ਜੂਨ 2023 ਦਿਨ ਐਤਵਾਰ ਨੂੰ ਮੁਖ ਦਫਤਰ ਨਜ਼ਦੀਕ ਬਸ ਸਟੈਂਡ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ।
ਪ੍ਰੋਗਰਾਮ ਮੁਤਾਬਿਕ ਸਵੇਰੇ 8:30 ਵਜੇ ਤੋਂ 9 ਵਜੇ ਤਕ ਭਗ ਸਹਿਜ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਏ ਜਾਣ ਉਪਰੰਤ ਗੁਰਬਾਣੀ ਕੀਰਤਨ ਅਤੇ ਭਗਤ ਜੀ ਦੀ ਜੀਵਨੀ ਅਤੇ ਸ਼ਖਸ਼ੀਅਤ ਦੇ ਵਿਚਾਰਾਂ ਕੀਤੀਆਂ ਜਾਣਗੀਆਂ ਇਸ ਤੋਂ ਬਾਅਦ ਸਾਲ 2022–2023 ਦਾ ਸੋਵੀਅਰ ਅਤੇ ਇਕ ਪੁਸਤਕ ਕਿਸਾਨ ਜਨ ਅੰਦੋਲਨ ਦੀ ਘੁੰਡ ਚੁਕਾਈ ਕੀਤੀ ਜਾਵੇਗੀ ਇਸ ਸਮਾਗਮ ਵਿਚ ਕੁਲਤਾਰ ਸਿੰਘ ਸੰਧਾਵਾ ਸਪੀਕਰ ਪੰਜਾਬ ਵਿਧਾਨ ਸਭਾ, ਕੁੰਵਰ ਵਿਜੇ ਪ੍ਰਤਾਪ ਸਿੰਘ ਐਮ.ਐਲ.ਏ. ਉੱਘੇ ਗੁਰਬਾਣੀ ਵਿਚਾਰਕ ਇੰਦਰਜੀਤ ਸਿੰਘ ਗੋਗੋਆਣੀ ਅਤੇ ਵਾਤਾਵਰਣ ਪ੍ਰੇਮੀ ਗੁਰਚਰਨ ਸਿੰਘ ਨੂਰਪੁਰ ਅਤੇ ਵਿਜੈ ਬਬੇਲੀ ਅਤੇ ਸ੍ਰੀ ਮਾਨ ਨਸੀਰ ਅਖ਼ਤਰ ਫਾਉਂਡਰ ਚੇਅਰਮੈਨ ਸਿੱਖ ਮੁਸਲਿਮ ਸਾਂਝਾ ਹਾਜਰੀ ਭਰਨਗੇ।
ਡਾ. ਇੰਦਰਜੀਤ ਕੌਰ ਨੇ ਦਸਿਆ ਕਿ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਿਤੀ 03 ਜੂਨ 2023 ਦਿਨ ਸ਼ਨੀਵਾਰ ਦੁਪਹਿਰ 2:00 ਵਜੇ ਮੁਖ ਦਫ਼ਤਰ ਵਿਖੇ ਮੁਫ਼ਤ ਸੁਣਵਾਈ ਮਸ਼ੀਨਾਂ ਦਾ ਵਿਸ਼ੇਸ਼ ਕੈਂਪ ਲਗਾਇਆ।
ਡਾ. ਇੰਦਰਜੀਤ ਕੌਰ ਨੇ ਪਿੰਗਲਵਾੜੇ ਵਲੋਂ ਮੈਡੀਕਲ, ਸਮਾਜਿਕ, ਧਾਰਮਿਕ, ਵਾਤਾਵਰਣ ਅਤੇ ਵਿਦਿਅਕ ਖੇਤਰਾਂ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਲਾਵਾਰਿਸ ਮਰੀਜਾਂ ਦੀ ਸੇਵਾ ਜਿਸ ਵਿਚ ਮੁਫ਼ਤ ਇਲਾਜ ਦੀਆਂ ਸਹੂਲਤਾਂ, ਮੁਫ਼ਤ ਮਨਸੂਈ ਅੰਗ ਲਗਾਉਣਾ, ਦਵਾਈਆਂ, ਰੀੜ੍ਹ ਦੀ ਹੱਡੀ ਦਾ ਮੁੜ ਵਸਾਊ ਕੇਂਦਰ ਓਪਰੇਸ਼ਨ ਥਿਅਟਰ, ਆਦਿ ਸੁਵਿਧਾਵਾਂ ਸ਼ਾਮਿਲ ਹਨ। ਪਿੰਗਲਵਾੜੇ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿਚ ਬਿਨਾਂ ਫ਼ੀਸ ਪੜ੍ਹਾਈ ਅਤੇ ਪੜ੍ਹਾਈ ਦੇ ਸਾਮਾਨ ਕਿਤਾਬਾਂ ਕਾਪੀਆਂ ਸਟੇਸ਼ਨਰੀ ਅਤੇ ਦੁਪਹਿਰ ਦਾ ਖਾਣਾ ਅਤੇ ਆਉਣ ਜਾਣ ਵਾਸਤੇ ਬਸ ਦਾ ਪ੍ਰਬੰਧ ਆਦਿ ਦਿੱਤੀ ਜਾਂਦੀ ਹੈ। ਵਾਤਾਵਰਣ ਦੇ ਸੰਭਾਲ ਲਈ ਦਰਖ਼ਤ ਲਗਾਉਣ ਵਾਸਤੇ ਨਰਸਰੀ ਅਤੇ ਜੀਰੋ ਬਜਟ ਕੁਦਰਤੀ ਖੇਤੀ ਦਾ ਵਿਸਤਾਰ, ਗੁਰਮਿਤ ਸਿੱਖਿਆ ਲਈ ਭਗਤ ਪੂਰਨ ਸਿੰਘ ਗੁਰਮਿਤ ਕਾਲਜ ਅਤੇ ਸਮਾਜ ਭਲਾਈ ਲਈ ਵੱਖ-ਵੱਖ ਕਾਰਜ ਕੀਤੇ ਜਾ ਰਹੇ ਹਨ।
ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਪਿੰਗਲਵਾੜੇ ਦਾ ਇਹ ਮਾਡਲ ਜਿਸ ਵਿਚ ਸਮਾਜਿਕ, ਵਿਦਿਅਕ ਸਾਰ, ਧਾਰਮਿਕ ਵਿਦਿਆ ਅਤੇ ਪਾਣੀ ਅਤੇ ਵਾਤਾਵਰਣ ਬਚਾਉਣ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਪਿੰਗਲਵਾੜਾ ਮਾਡਲ ਨੂੰ ਸਰਕਾਰਾਂ ਨੂੰ ਵੀ ਵਿਚਾਰ ਕੇ ਅਪਨਾਉਣਾ ਚਾਹੀਦਾ ਹੈ